post

Jasbeer Singh

(Chief Editor)

crime

ਥਾਣਾ ਸ਼ੰਭੂ ਪੁਲਸ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

post-img

ਥਾਣਾ ਸ਼ੰਭੂ ਪੁਲਸ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਸ਼ੰਭੂ, 28 ਮਈ : ਥਾਣਾ ਸ਼ੰਭੂ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 312, 109 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਾਰਸਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਥਾਣਾ ਘਨੌਰ ਨੇ ਦੱਸਿਆ ਕਿ 27 ਮਈ 2025 ਨੰ ਸਮਾ 01.30 ਵਜੇ ਉਹ ਆਪਣੇ ਮਾਮੇ ਜਸਪਾਲ ਸਿੰਘ, ਮਾਮੀ ਜਸਵੀਰ ਕੌਰ ਅਤੇ ਲੜਕੇ ਸੁਖਚੈਨ ਸਿੰਘ ਵਾਸੀ ਪਿੰਡ ਸ਼ਾਹਬਾਦ ਅੰਬਾਲਾ ਹਰਿਆਣਾ ਨਾਲ ਸਮੇਤ ਕਾਰ ਤੇ ਸਵਾਰ ਹੋ ਕੇ ਬਾ-ਹੱਦ ਪਿੰਡ ਸੰਭੂ ਖੁਰਦ ਕੋਲ ਜਾ ਰਿਹਾ ਸੀ ਤਾਂ 7/8 ਅਣਪਛਾਤੇ ਵਿਅਕਤੀ ਜੋ ਕਿ 3 ਮੋਟਰਸਾਇਕਲਾਂ ਤੇ ਖੜ੍ਹੇ ਸਨ ਨੇ ਉਨ੍ਹਾਂ ਨੂੰ ਲੁੱਟਣ ਦੀ ਨੀਅਤ ਨਾਲ ਕਾਰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਉਸਦੇ ਮਾਮੇ ਨੇ ਕਾਰ ਨੂੰ ਨਹੀਂ ਰੋਕਿਆ ਤੇ ਅਣਪਛਾਤੇ ਵਿਅਕਤੀਆਂ ਵਿੱਚੋ 1 ਵਿਅਕਤੀ ਨੇ ਅਸਲੇ ਦਾ ਫਾਇਰ ਕਾਰ ਤੇ ਕੀਤਾ, ਜੋ ਫਾਇਰ ਗੱਡੀ ਦੀ ਪਿਛਲੀ ਸੀਟ ਪਰ ਬੈਠੀ ਉਸ ਦੀ ਮਾਮੀ ਦੇ ਸਿਰ ਤੇ ਲੱਗਿਆ, ਜਿਸ ਕਾਰਨ ਮਾਮੀ ਮੌਕੇ ਤੇ ਹੀ ਬੇਹੋਸ਼ ਹੋ ਗਈ ਅਤੇ ਇਲਾਜ ਲਈ ਫੋਰਟਿਸ ਹਸਪਤਾਲ ਮੋਹਾਲੀ ਦਾਖਲ ਕਰਵਾਇਆ ਗਿਆ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post