post

Jasbeer Singh

(Chief Editor)

Patiala News

ਐਸ ਐਸ ਐਫ ਜਵਾਨਾਂ ਨੂੰ ਫ਼ਸਟ ਏਡ ਦੀ ਟ੍ਰੇਨਿੰਗ ਦੇਣਗੇ ਸ਼੍ਰੀ ਕਾਕਾ ਰਾਮ ਵਰਮਾ

post-img

ਐਸ ਐਸ ਐਫ ਜਵਾਨਾਂ ਨੂੰ ਫ਼ਸਟ ਏਡ ਦੀ ਟ੍ਰੇਨਿੰਗ ਦੇਣਗੇ ਸ਼੍ਰੀ ਕਾਕਾ ਰਾਮ ਵਰਮਾ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਜ਼ਖਮੀਆਂ ਨੂੰ ਮਰਨ ਤੋਂ ਬਚਾਉਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਸੜਕੀ ਹਾਦਸਿਆਂ ਦੌਰਾਨ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ, ਏਡ ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਨਿਕਲਦਾ ਖ਼ੂਨ ਬੰਦ ਕਰਨ , ਅੰਦਰੂਨੀ ਰਤਵਾਹ, ਟੁੱਟੀਆਂ ਹੱਡੀਆ ਨੂੰ ਅਹਿਲ ਕਰਨ ਬਾਰੇ ਹੋਰ ਵੀ ਵਧੀਆ ਢੰਗ ਤਰੀਕੇ ਨਾਲ ਟਰੇਨਿੰਗ ਦੇਣ ਲਈ ਪਟਿਆਲਾ ਦੇ ਸਮਾਜ ਸੁਧਾਰਕ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ,ਸੀ ਪੀ ਆਰ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਵਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾਕੇ ਟਰੇਨਿੰਗ ਮੁਫ਼ਤ ਦਿੱਤੀ ਜਾਵੇਗੀ ਤਾਂ ਜੋ ਹਾਦਸਾਗ੍ਰਸਤ ਲੋਕਾਂ ਨੂੰ ਹੋਰ ਵੀ ਵਧੀਆ ਸ਼ਾਨਦਾਰ ਢੰਗ ਤਰੀਕਿਆਂ ਨਾਲ ਮੁੱਢਲੀ ਸਹਾਇਤਾ ਦੇਕੇ ਨੇੜੇ ਦੇ ਹਸਪਤਾਲਾਂ ਵਿਖੇ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਜਾਣ। ਏ ਡੀ ਜੀ ਪੀ ਪੰਜਾਬ ਟਰੇਫਿਕ ਸ਼੍ਰੀ ਅਮਨਦੀਪ ਸਿੰਘ ਰਾਏ ਦੀ ਹਦਾਇਤਾਂ ਅਨੁਸਾਰ, ਸ਼੍ਰੀ ਕਾਕਾ ਰਾਮ ਵਰਮਾ ਨੂੰ ਸੜਕ ਸੁਰੱਖਿਆ ਫੋਰਸ ਦੇ ਸੀਨੀਅਰ ਸੁਪਰਡੈਂਟ ਅਤੇ ਦੂਸਰੇ ਅਧਿਕਾਰੀਆਂ ਨਾਲ ਮੀਟਿੰਗ, ਪੰਜਾਬ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਵਿਖੇ ਕਰਵਾਈ। ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਹਾਦਸਾਗ੍ਰਸਤ ਲੋਕਾਂ ਨੂੰ ਬਚਾਉਣ ਲਈ ਹਰ ਨਾਗਰਿਕ, ਵਿਦਿਆਰਥੀ, ਅਧਿਆਪਕ, ਅਤੇ ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਸਾਲ ਵਿੱਚ ਦੋ ਤਿੰਨ ਵਾਰ ਫ਼ਸਟ ਏਡ,ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਜਾਣਕਾਰੀ ਦਿੱਤੀ ਜਾਵੇ । ਤਾਂ ਜੋ ਹਰੇਕ ਵਿਦਿਆਰਥੀ ਅਤੇ ਨਾਗਰਿਕ ਦੇ ਦਿਲ ਦਿਮਾਗ ਵਿੱਚ ਸੇਫਟੀ, ਬਚਾਉ, ਮਦਦ ਅਤੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨ ਦੀਆਂ ਆਦਤਾਂ ਭਾਵਨਾਵਾਂ ਵਾਤਾਵਰਨ ਹੋਵੇ। ਸ਼੍ਰੀ ਕਾਕਾ ਰਾਮ ਵਰਮਾ ਨੇ ਪੁਲਿਸ ਅਧਿਕਾਰੀਆਂ ਨੂੰ ਦਸਿਆ ਕਿ ਅਨਜਾਇਨਾ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ,ਸਿਰ ਦੀ ਸੱਟਾਂ ਅੰਦਰੂਨੀ ਰਤਵਾਹ,ਸਮੇਂ ਤੁਰੰਤ ਠੀਕ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਦੀ ਜ਼ਰੂਰਤ ਪੈਂਦੀ ਹੈ। ਜਿਸ ਦੀ ਟ੍ਰੇਨਿੰਗ ਸ਼੍ਰੀ ਕਾਕਾ ਰਾਮ ਵਰਮਾ ਵਲੋਂ 1980 ਤੋਂ ਲਗਾਤਾਰ ਦਿੱਤੀ ਜਾ ਰਹੀ ਹੈ। 2011 ਤੋਂ ਰੈੱਡ ਕਰਾਸ ਤੋਂ ਸੇਵਾ ਮੁਕਤ ਹੋਕੇ ਵੀ ਉਹ ਹਰਰੋਜ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਮੁਫ਼ਤ ਵਿੱਚ ਦੇ ਰਹੇ ਹਨ । ਏ ਡੀ ਜੀ ਪੀ ਪੰਜਾਬ ਟਰੇਫਿਕ ਸ਼੍ਰੀ ਰਾਏ ਸਾਹਿਬ ਨੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਪਿਛਲੇ 44 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਲਗਾਤਾਰ ਟ੍ਰੇਨਿੰਗ ਦੇਣ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਰਾਹੀਂ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਨੂੰ ਹਰ ਮਹੀਨੇ ਸਨਮਾਨਿਤ ਕਰਨ ਦੇ ਮਿਸ਼ਨ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ ਅਤੇ ਪਟਿਆਲਾ ਵਿਖੇ ਆਪ ਆਕੇ ਮਦਦਗਾਰ ਫਰਿਸਤਿਆ ਨੂੰ ਸਨਮਾਨਿਤ ਕਰਨ ਦਾ ਵਾਇਦਾ ਕੀਤਾ। ਹੁਣ ਸ੍ਰੀ ਕਾਕਾ ਰਾਮ ਵਰਮਾ ਹਰ ਸ਼ਨੀਵਾਰ ਨੂੰ ਵੱਖ ਵੱਖ ਜ਼ਿਲ੍ਹਿਆਂ ਵਿਖੇ ਜਾਕੇ, ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫ਼ਸਟ ਏਡ, ਸੀ ਪੀ ਆਰ ਦੀ ਬੇਸਿਕ ਟ੍ਰੇਨਿੰਗ ਦੇਣਗੇ ਅਤੇ ਉਹ ਵੀ ਬਿਲਕੁਲ ਮੁਫਤ ਵਿੱਚ। ਸ਼੍ਰੀ ਕਾਕਾ ਰਾਮ ਵਰਮਾ ਜੀ ਹਰ ਸ਼ੁਕਰਵਾਰ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਪਟਿਆਲਾ ਵਿਖੇ ਵੱਖ ਵੱਖ ਜੇਲ੍ਹਾਂ ਤੋਂ ਆਏ ਅਧਿਕਾਰੀਆਂ ਨੂੰ ਵੀ, ਮੁਫ਼ਤ ਵਿੱਚ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਸਿਹਤ ਤਦੰਰੁਸਤੀ ਸੰਭਾਲ ਦੀ ਟ੍ਰੇਨਿੰਗ ਲਗਾਤਾਰ ਦੇ ਰਹੇ ਹਨ। ਉਨ੍ਹਾਂ ਵਲੋਂ ਹਰ ਮਹੀਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਫ਼ਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਅੱਗਾਂ ਬੁਝਾਉਣ ਦੀ ਟ੍ਰੇਨਿੰਗ ਦੇਕੇ, ਬੱਚਿਆਂ ਦੇ ਮੁਕਾਬਲੇ ਕਰਵਾਕੇ, ਜੈਤੂ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਅਤੇ ਉਤਸ਼ਾਹਿਤ ਕਰਕੇ , ਬੱਚਿਆਂ ਨੂੰ ਮਦਦਗਾਰ ਫਰਿਸਤੇ ਬਣਾਉਣ ਲਈ ਜੰਗੀ ਪੱਧਰ ਤੇ ਯਤਨ ਕਰ ਰਹੇ ਹਨ।

Related Post