post

Jasbeer Singh

(Chief Editor)

Punjab

ਗੁਰਦੁਆਰਾ ਸ਼ਾਮਗੜ੍ਹ ਵਿੱਚ ਵਾਪਰੀ ਘਟਨਾ ਦਾ ਸ੍ਰੀ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੁਰੰਤ ਨੋਟਿਸ ਲਵੇ : ਬਾਬਾ ਬਲਬੀਰ ਸਿੰ

post-img

ਗੁਰਦੁਆਰਾ ਸ਼ਾਮਗੜ੍ਹ ਵਿੱਚ ਵਾਪਰੀ ਘਟਨਾ ਦਾ ਸ੍ਰੀ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੁਰੰਤ ਨੋਟਿਸ ਲਵੇ : ਬਾਬਾ ਬਲਬੀਰ ਸਿੰਘ 96 ਕਰੋੜੀ ਹਰਿਆਣਾ, ਸਰਕਾਰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਨਾਵੇ ਅੰਮ੍ਰਿਤਸਰ : ਪੰਜਾਬ ਅੰਦਰ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਅਤੇ ਗੁਰੂ ਰਾਮਦਾਸ ਜੀ ਦੇ ਗੁਰਆਈ ਪੁਰਬ ਦੇ 450 ਸਾਲਾ ਸ਼ਤਾਬਦੀ ਸਮਾਗਮ ਚੱਲ ਰਹੇ ਹਨ, ਹਰਿਆਣਾ ਪ੍ਰਾਂਤ ਵਿੱਚ ਅਸੈਬੰਲੀ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ। ਦੂਜੇ ਪਾਸੇ ਹਰਿਆਣੇ ਸੂਬੇ ਦੇ ਗੁਰਦੁਆਰਾ ਸਾਹਿਬ ਪਿੰਡ ਸ਼ਾਮਗੜ੍ਹ ਨੇੜੇ ਤਰਾਵੜੀ ਜ਼ਿਲ੍ਹਾ ਕਰਨਾਲ ਵਿਖੇ ਜਗਰਾਤਾ ਹੋਣ ਸਮੇਂ ਡਾਂਸ ਹੋਣ ਤੇ ਦੋ ਫਿਰਕਿਆਂ ਦੇ ਲੋਕਾਂ ਵਿੱਚ ਜ਼ੋਰਦਾਰ ਤਨਾਅ ਹੈ । ਗੁਰਦੁਆਰਾ ਮਰਯਾਦਾ ਦਾ ਉਲੰਘਣ ਹੋਇਆ ਹੈ। ਇਹ ਘਟਣਾ ਨਿੰਦਣਯੋਗ ਹੈ । ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ਼ਾਮਗੜ੍ਹ ਵਿੱਚ ਵਾਪਰੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਪ੍ਰਧਾਨ ਸ਼੍ਰੋ:ਗੁ:ਪ੍ਰ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁ: ਸ਼ਾਮਗੜ੍ਹ ਵਿੱਚ ਵਾਪਰੀ ਘਟਨਾ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਬਣਦੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਰਿਆਣਾ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਮਰਯਾਦਾ ਤੇ ਪਹਿਰਾ ਦੇਣ ਵਾਲੇ ਕਾਫੀ ਨਾਮ ਦੇ ਸਿੱਖ ਨੌਜਵਾਨ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਸਿਧੇ ਰੂਪ ਵਿੱਚ ਜੁੰਮੇਵਾਰੀ ਮੌਜੂਦਾ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਤੇ ਉਸ ਦੇ ਘਰ ਉਪਰ ਹਮਲਾ ਕਰਨ ਵਾਲੇ ਕਥਿਤ ਕ੍ਰਿਸ਼ਨ ਨਾਮੀ ਟੋਲੇ ਦੇ ਲੋਕਾਂ ਵਿਰੁੱਧ ਤੁਰੰਤ ਪਰਚਾ ਦਰਜ਼ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਨਹੀਂ ਤਾਂ ਸਿੱਖਾਂ ਨੂੰ ਖੁੱਦ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਅਸੀਂ ਨਹੀਂ ਚਾਹੁੰਦੇ ਕਿਧਰੇ ਵੀ ਫਿਰਕਾ ਪ੍ਰਸਤੀ ਕਾਰਨ ਮਾਹੌਲ ਅਸ਼ਾਂਤ ਹੋਵੇ, ਪਰ ਜੇਕਰ ਪੁਲਿਸ ਨੇ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਫਿਰ ਨਿਕਲਣ ਵਾਲੇ ਸਿਟਿਆਂ ਲਈ ਜੁੰਮੇਵਾਰੀ ਵੀ ਸਰਕਾਰ ਦੀ ਹੋਵੇਗੀ।

Related Post