post

Jasbeer Singh

(Chief Editor)

Patiala News

ਸ਼ੁਭਮ ਵਰਮਾ ਨੇ ਵਧਾਇਆ ਰਾਜਪੁਰਾ ਦਾ ਮਾਣ

post-img

ਪੁਰਾਣਾ ਰਾਜਪੁਰਾ ਦੇ ਰਹਿਣ ਵਾਲ਼ੇ ਸ਼ੁਭਮ ਵਰਮਾ ਪੁੱਤਰ ਰਜਨੀਸ਼ ਵਰਮਾ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਐੱਫ਼ ਕੈਟ) ਵਿੱਚੋਂ ਦੇਸ਼ ਭਰ ਵਿੱਚੋਂ 12ਵਾਂ ਰੈਂਕ ਹਾਸਲ ਕਰ ਕੇ ਰਾਜਪੁਰਾ ਸ਼ਹਿਰ, ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਸ਼ੁਭਮ ਵਰਮਾ ਦੁਕਾਨਦਾਰ ਦੇ ਪੁੱਤਰ ਹਨ। ਜਿਵੇਂ ਹੀ ਐੱਫ਼ ਕੈਟ ਨੇ ਆਪਣੀ ਵੈੱਬ ਸਾਈਟ ਉਪਰ ਨਤੀਜਾ ਪਾਇਆ ਤਾਂ ਸ਼ੁਭਮ ਦਾ 12ਵਾਂ ਰੈਂਕ ਦੇਖ ਕੇ ਵਰਮਾ ਪਰਿਵਾਰ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਸ਼ੁਭਮ ਨੇ ਦੱਸਿਆ ਕਿ ਲਿਖਤੀ ਟੈਸਟ ਤੋਂ ਬਾਅਦ 10 ਹਜ਼ਾਰ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ ਜਿਸ ਵਿਚ ਕੇਵਲ 184 ਵਿਦਿਆਰਥੀ ਹੀ ਸਫਲ ਹੋ ਸਕੇ ਹਨ। ਇਹ ਟੈਸਟ ਫਲਾਇੰਗ ਅਫ਼ਸਰ ਲਈ ਦਿੱਤਾ ਗਿਆ ਸੀ। ਪੰਜਾਬ ਵਿੱਚੋਂ ਉਨ੍ਹਾਂ ਦਾ ਪਹਿਲਾ ਰੈਂਕ ਹੈ।

Related Post