post

Jasbeer Singh

(Chief Editor)

Patiala News

ਸੜਕੀ ਹਾਦਸੇ ਵਿਚ ਸ਼ਵੇਤਾ ਦੀ ਹੋਈ ਮੌਤ

post-img

ਸੜਕੀ ਹਾਦਸੇ ਵਿਚ ਸ਼ਵੇਤਾ ਦੀ ਹੋਈ ਮੌਤ ਪਟਿਆਲਾ : ਪਟਿਆਲਾ ਸਰਹੰਦ ਰੋਡ `ਤੇ ਦੀਵਾਲੀ ਵਾਲੀ ਰਾਤ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇਨਾ ਖ਼ੌਫ਼ਨਾਕ ਸੀ ਕਿ ਗੱਡੀ ਚਲਾ ਰਹੀ 25 ਸਾਲਾ ਕੁੜੀ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ। ਮ੍ਰਿਤਕ ਲੜਕੀ ਦਾ ਨਾਮ `ਤੇ ਸ਼ਵੇਤਾ ਦੱਸਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਸ਼ਵੇਤਾ ਸਰਹੰਦ ਸ਼ਹਿਰ `ਚ ਕੰਮ ਕਰਦੀ ਸੀ, ਜਿੱਥੋਂ ਉਹ ਕੰਮ ਤੋਂ ਛੁੱਟੀ ਹੋਣ ਮਗਰੋਂ ਆਪਣੇ ਇਕ ਸਾਥੀ ਨਾਲ ਘਰ ਵਾਪਸ ਪਟਿਆਲਾ ਆ ਰਹੀ ਸੀ ਪਰ ਰਸਤੇ ਵਿਚ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਪ੍ਰੋਜੈਕਟ ਤਹਿਤ ਵੱਢੇ ਜਾ ਰਹੇ ਦਰੱਖਤਾ ਵਿਚ ਗੱਡੀ ਟਕਰ ਗਈ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਸ਼ਵੇਤਾ ਦੀ ਮੌਕੇ `ਤੇ ਹੀ ਮੌਤ ਹੋ ਗਈ ਹੈ। ਸ਼ਵੇਤਾ ਦੀ ਉਮਰ ਲਗਭਗ 25 ਕੁ ਸਾਲ ਸੀ ਅਤੇ ਮਹਿਜ਼ 1 ਸਾਲ ਪਹਿਲਾਂ ਹੀ ਸ਼ਵੇਤਾ ਦਾ ਵਿਆਹ ਸਾਗਰ ਨਾਮ ਦੇ ਮੁੰਡੇ ਨਾਲ ਪਟਿਆਲਾ ਦੇ ਤਫ਼ਜ਼ਲਪੁਰਾ ਇਲਾਕੇ `ਚ ਹੋਇਆ ਸੀ। ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਹੀ ਸ਼ਵੇਤਾ ਦੀ ਨੌਕਰੀ ਲੱਗੀ ਸੀ । ਦੀਵਾਲੀ ਵਾਲੀ ਰਾਤ ਤਕਰੀਬਨ 1 ਵਜੇ ਸ਼ਵੇਤਾ ਕੰਮ ਤੋਂ ਘਰ ਵਾਪਸ ਆ ਰਹੀ ਸੀ ਪਰ ਰਸਤੇ ਵਿਚ ਹੀ ਇਹ ਅਣਹੋਣੀ ਵਾਪਰ ਗਈ ਜਿਸ ਵਿਚ ਉਸ ਦੀ ਮੌਤ ਹੋ ਗਈ ।

Related Post