post

Jasbeer Singh

(Chief Editor)

Patiala News

ਸਿੰਘ ਸਾਹਿਬ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਕੀਤਾ ਸਨਮਾਨ

post-img

ਸਿੰਘ ਸਾਹਿਬ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਕੀਤਾ ਸਨਮਾਨ ਪਟਿਆਲਾ : ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਯਾਦਗਾਰੀ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੁੱਖਨਿਵਾਰਨ ਕਲੋਨੀ ਸਰਹੰਦ ਰੋਡ ਪਟਿਆਲਾ ਵਿਖੇ ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬੰਦਾ ਸਿੰਘ ਬਹਾਦਰ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮਿੰਦਰ ਪਾਲ ਸਿੰਘ ਵਿੰਟੀ ਸਭਰਵਾਲ ਨੇ ਦੱਸਿਆ ਕਿ ਇਸ ਮੌਕੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸੁਸਾਇਟੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ । ਇਸ ਉਪਰੰਤ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲੇ, ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਜਸਬੀਰ ਸਿੰਘ ਸੁਖਮਨੀ ਸੇਵਾ ਸੁਸਾਇਟੀ ਪਟਿਆਲਾ ਸਰਦਾਰ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਅਤੇ ਸਿੰਘ ਸਾਹਿਬ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸਿੰਘ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਹੈ, ਉਹ ਦਿਨ ਦੂਰ ਨਹੀਂ ਜਦੋਂ ਇਹ ਚੱਲ ਰਿਹਾ ਕਾਫਲਾ ਬਹੁਤ ਵੱਡੀਆਂ ਪਲਾਂਘਾਂ ਹਾਸਲ ਕਰੇਗਾ। ਖਾਲਸਾ ਪੰਥ ਸਦਾ ਚੜਦੀ ਕਲਾ ਵਿੱਚ ਰਿਹਾ ਹੈ ਅਤੇ ਸਦਾ ਚੜਦੀ ਕਲਾ ਵਿੱਚ ਰਹੇਗਾ । ਇਸ ਮੌਕੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੁਸਾਇਟੀਆਂ ਖਾਲਸਾ ਅਕਾਲ ਪੁਰਖ ਕੀ ਫੌਜ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਪਾਰਟੀਆਂ ,ਵੱਲੋਂ ਸਿੰਘ ਸਾਹਿਬ ਦੇ ਸਨਮਾਨ ਕੀਤੇ ਗਏ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ, ਗੁਰਦੁਆਰਾ ਘੁੰਮਣ ਨਗਰ ਗੁਰਦੁਆਰਾ ਆਜ਼ਾਦ ਨਗਰ, ਗੁਰਦੁਆਰਾ ਖਾਲਸਾ ਮੁਹੱਲਾ, ਗੁਰਦੁਆਰਾ ਲਹੋਰੀ ਗੇਟ ਸ਼ਮਸ਼ੇਰ ਦਲ, ਗੁਰਦੁਆਰਾ ਦਰਸ਼ਨ ਨਗਰ, ਗੁਰਦੁਆਰਾ ਸਿੱਧੂ ਕਲੋਨੀ, ਗੁਰਦੁਆਰਾ ਰਵਿਦਾਸ ਨਗਰ ਬਡੂੰਗਰ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ, ਖਾਲਸਾ ਰਣਜੀਤ ਅਖਾੜਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਬਦ ਚੌਕੀ ਸੱਥਾਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ, ਦਲ ਪੰਥ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਦਸਤਾਰ ਏ ਵਿਰਾਸਤ ਅਤੇ ਹੋਰ ਬਹੁਤ ਸਾਰੀਆਂ ਇਸਤਰੀ ਸਤਿਸੰਗ ਸੋਸਾਇਟੀਆਂ ਜਿਨਾਂ ਵਿੱਚ ਮਾਤਾ ਗੁਜਰੀ ਦੀ ਸੇਵਾ ਸੋਸਾਇਟੀ ਬੀਬੀ ਭਾਨੀ ਜੀ ਸੇਵਾ ਸੁਸਾਇਟੀ, ਮਾਈ ਭਾਗੋ ਸੇਵਾ ਸੋਸਾਇਟੀ, ਬਾਬਾ ਦੀਪ ਸਿੰਘ ਸੁਸਾਇਟੀ ਰਣਜੀਤ ਨਗਰ ,ਇਸਤਰੀ ਸਤਸੰਗਿ ਸੋਸਾਇਟੀ ਪ੍ਰੀਤ ਨਗਰ, ਇਸਤਰੀ ਸਤਿਸੰਗ ਸੋਸਾਇਟੀ ਆਜ਼ਾਦ ਨਗਰ ,ਇਸਤਰੀ ਇੰਦਰਾਪੁਰੀ, ਇਸਤਰੀ ਸਤਿਸੰਗ ਸੋਸਾਇਟੀ ਖਾਲਸਾ ਮਹਲਾ, ਟਿਕਾਣਾ ਭਾਈ ਰਾਮ ਕਿਸ਼ਨ, ਪ੍ਰੀਤ ਨਗਰ, ਗੁਰਦੁਆਰਾ ਸਾਧ ਸੰਗਤ, ਗੁਰਦੁਆਰਾ ਡੀ ਸੀ ਡਬਲਯੂ ਆਦਿ ਨੇ ਸਿੰਘ ਸਾਹਿਬ ਨੂੰ ਸ੍ਰੀ ਸਾਹਿਬ ਸਿਰਪਾਉ, ਸੀਲਡਾਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਿੰਘ ਸਾਹਿਬ ਨੇ ਵਿਸ਼ੇਸ਼ ਤੌਰ ਤੇ ਖਾਲਸਾ ਸਤਾਬਦੀ ਕਮੇਟੀ ਅਤੇ ਗੁਰਦੁਆਰਾ ਸ਼੍ਰੀ ਰਾਮਦਾਸ ਦੀਵਾਨ ਹਾਲ ਦੀ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਸੁਸਾਇਟੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਤੇਜਿੰਦਰ ਪਾਲ ਸਿੰਘ ਸੰਧੂ, ਸਰਬਜੀਤ ਸਿੰਘ ਗੋਲਡੀ, ਕੁਲਦੀਪ ਸਿੰਘ ਖਾਲਸਾ, ਬਲਦੀਪ ਸਿੰਘ ਦੀਪ, ਨਰਿੰਦਰ ਸਿੰਘ, ਐਡਵੋਕੇਟ ਭੁਪਿੰਦਰ ਸਿੰਘ, ਦਵਿੰਦਰ ਸਿੰਘ ਸ਼ੰਟੀ, ਗੁਰਵਿੰਦਰ ਸਿੰਘ ਬਿੰਦਰਾ, ਸੁਖਵਿੰਦਰ ਸਿੰਘ ਲੱਕੀ, ਗੁਰਬਚਨ ਸਿੰਘ, ਰਣਜੀਤ ਸਿੰਘ ਚੰਢੋਕ, ਸੁਰਜੀਤ ਸਿੰਘ ਐਸਡੀਓ, ਰਮਿੰਦਰ ਸਿੰਘ ਕੋਛੜ, ਕੁਲਬੀਰ ਸਿੰਘ ਬੀਰਾ, ਹਰਵਿੰਦਰ ਪਾਲ ਸਿੰਘ ਵਿੱਕੀ ਆਦਿ ਹਾਜਰ ਸਨ ।

Related Post