
ਛੇ ਦਿਨਾ ਰੁਜ਼ਗਾਰਯੋਗਤਾ ਅਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦੀ ਸਮਾਪਤੀ
- by Jasbeer Singh
- February 22, 2025

ਛੇ ਦਿਨਾ ਰੁਜ਼ਗਾਰਯੋਗਤਾ ਅਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦੀ ਸਮਾਪਤੀ ਪਟਿਟਾਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁਯੋਗ ਅਗਵਾਈ ਤੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੇ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਮਹਿੰਦਰਾ ਅਤੇ ਮਹਿੰਦਰਾ ਕੰਪਨੀ ਦੇ ਸਹਿਯੋਗ ਨਾਲ ਕਾਲਜ ਵਿਖੇ 17 ਫਰਵਰੀ ਤੋ. 22 ਫਰਵਰੀ ਤੱਕ ਰੁਜਗਾਰਯੌਗਤਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੇ ਟ੍ਰੇਨਰ ਸ੍ਰੀ ਨੇ ਵਿਦਿਆਰਥਣਾਂ ਸੰਚਾਰ ਕੋਸ਼ਲ ਅਤੇ ਸਰੀਰਕ ਭਾਸ਼ਾ ਵਿੱਚ ਸੁਧਾਰ ਲਿਆਉਣ ਲਈ ਭਰਪੂਰ ਮਾਰਗ ਦਰਸ਼ਨ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਵਹਾਰ ਵਿੱਚ ਮੌਜੂਦ ਸ਼ਕਤੀਆਂ ਅਤੇ ਕਮੀਆਂ ਨੂੰ ਮਹਿਸੂਸ ਕਰਵਾ ਕੇ ਉਨ੍ਹਾਂ ਨੂੰ ਵਧੀਆ ਕਿੱਤਈ ਭਾਸ਼ਾ ਅਤੇ ਨੈਤਿਕਤਾ ਪ੍ਰਤੀ ਜਾਗਰੂਕ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਗਰੁਪ ਚਰਚਾ, ਆਲੋਚਨਾਤਮਕ ਸੋਚ ਹੁਨਰ ,ਰਿਜ਼ੀਊਮ ਲਿਖਣਾ ਅਤੇ ਮੌਕ ਇੰਟਰਵਿਊ ਰਾਹੀ ਵਿਦਿਆਰਥਣਾਂ ਦੇ ਸੰਚਾਰ ਕੋਸ਼ਲਾਂ ਅਤੇ ਸਵੈ-ਭਰੋਸੇ ਨੂੰ ਵਿਕਸਿਤ ਕਰਨ ਵਿੱਚ ਭਰਪੂਰ ਅਗਵਾਈ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਦੇ ਕਿੱਤੇ ਪ੍ਰਤੀ ਹੁਨਰ ਨੂੰ ਹੋਰ ਨਿਖਾਰਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਬਹੁਤ ਮੱਹਤਵਪੁੂਰਣ ਹੈ ਕਿ ਉਹ ਸਕਾਰਾਤਮਕ ਸੋਚ ਨੂੰ ਅਪਣਾਉਣ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਲਾਗੂ ਕਰਨ। ਇਸ ਉਪਰੰਤ ਇਸ ਸਿਖਲਾਈ ਪ੍ਰੋਗਰਾਮ ਦੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥਣਾਂ ਗੁਰਲੀਨ ਕੌਰ, ਜਤਿੰਦਰ ਕੌਰ ਅਤੇ ਪ੍ਰਿਯਾਂਸੀ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਪਲੈਸਮੈਂਟ ਅਫਸਰ ਡਾ.ਹਰਪ੍ਰੀਤ ਕੌਰ ਚੀਮਾ ਵੱਲੋਂ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਗਈ ਇਸ ਸਿਖਲਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅੰਮ੍ਰਿਤਸਰ ਸਾਹਿਬ ਦਾ ਧੰਨਵਾਦ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.