post

Jasbeer Singh

(Chief Editor)

Patiala News

ਰਾਜਪੁਰਾ ਵਿੱਚ ਝੁੱਗੀਆਂ ਸੜ ਕੇ ਸੁਆਹ

post-img

ਪੁਰਾਣੇ ਅੰਡਰਬ੍ਰਿਜ ਕੋਲ ਬਣੀਆਂ ਝੁੱਗੀਆਂ ਵਿੱਚ ਦੇਰ ਸ਼ਾਮ ਅੱਗ ਲੱਗ ਗਈ ਜਿਸ ਕਾਰਨ ਪੰਜ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਅੱਧਾ ਘੰਟਾ ਪਛੜ ਕੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਉੱਪਰ ਕਾਬੂ ਪਾ ਲਿਆ ਜਿਸ ਕਾਰਨ ਹੋਰ ਝੁੱਗੀਆਂ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਈਆਂ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਉਨ੍ਹਾਂ ਨੇ ਆਸ-ਪਾਸ ਖੜੇ ਦਰਖਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦਾ ਕਾਰਨ ਝੁੱਗੀਆਂ ਉੱਪਰੋਂ ਦੀ ਲੰਘ ਰਹੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਨੂੰ ਦੱਸਿਆ ਜਾ ਰਿਹਾ ਹੈ। ਨੁਕਸਾਨੀਆਂ ਝੁੱਗੀਆਂ ਵਿੱਚ ਰਹਿ ਰਹੇ ਭੂਰਾ ਅਲੀ ਪੁੱਤਰ ਅਸਲਮ, ਸ਼ਕੀਲ ਪੁੱਤਰ ਆਰਿਫ਼, ਦਿਲਸ਼ਾਦ ਪੁੱਤਰ ਇਲਿਆਜ਼ ਅਤੇ ਨਾਸਿਰ ਨੇ ਦੱਸਿਆ ਕਿ ਉਹ ਪਿਛਲੇ ਲਗਭਗ 40 ਸਾਲਾਂ ਤੋਂ ਇਨ੍ਹਾਂ ਝੁੱਗੀਆਂ ਵਿਚ ਰਹਿ ਰਹੇ ਹਨ ਅਤੇ ਕਬਾੜ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਝੁੱਗੀ ਵਿੱਚ 4 ਤੋਂ 6 ਜੀਅ ਰਹਿ ਰਹੇ ਹਨ। ਉਨ੍ਹਾਂ ਦੀਆਂ ਝੁੱਗੀਆਂ ਵਿੱਚ ਸਰਕਾਰੀ ਬਿਜਲੀ ਦਾ ਕੋਈ ਵੀ ਮੀਟਰ ਨਹੀਂ ਲੱਗਿਆ ਹੋਇਆ ਹੈ, ਇਸ ਲਈ ਉਹ ਸੋਲਰ ਸਿਸਟਮ ਰਾਹੀਂ ਬਿਜਲੀ ਵਗ਼ੈਰਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਝੁੱਗੀਆਂ ਉੱਪਰੋਂ ਦੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਲੰਘ ਰਹੀਆਂ ਹਨ ਜਿਨ੍ਹਾਂ ਵਿੱਚੋਂ ਚੰਗਿਆੜੀ ਨਿਕਲਣ ਕਾਰਨ ਝੌਂਪੜੀਆਂ ਵਿੱਚ ਅੱਗ ਲੱਗ ਗਈ ਹੈ। ਅੱਗ ਲੱਗਣ ਨਾਲ ਝੌਪੜੀਆਂ ਵਿੱਚ ਪਿਆ ਘਰੇਲੂ ਸਮਾਨ ਤੋਂ ਇਲਾਵਾ ਮੋਟਰਸਾਈਕਲ, ਸੋਲਰ ਦੇ ਬੈਟਰੇ, ਐਲਈਡੀਜ਼ ਆਦਿ ਸੜ ਗਈਆਂ।

Related Post