
ਤਸਕਰੀ ਦੇ ਮੁਲਜ਼ਮਾਂ ਨੇ ਮਕਾਨ ਢਾਹੇ ਜਾਣ ਦੇ ਡਰ ਦੇ ਚਲਦਿਆਂ ਕੀਤਾ ਹਾਈ ਕੋਰਟ ਦਾ ਰੁਖ਼
- by Jasbeer Singh
- March 8, 2025

ਤਸਕਰੀ ਦੇ ਮੁਲਜ਼ਮਾਂ ਨੇ ਮਕਾਨ ਢਾਹੇ ਜਾਣ ਦੇ ਡਰ ਦੇ ਚਲਦਿਆਂ ਕੀਤਾ ਹਾਈ ਕੋਰਟ ਦਾ ਰੁਖ਼ ਚੰਡੀਗੜ੍ਹ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤੋਂ ਘਬਰਾਏ ਤਸਕਰੀ ਦੇ ਮੁਲਜ਼ਮਾਂ ਨੇ ਹਾਈ ਕੋਰਟ ਦਾ ਰੁਖ਼ ਕਰਨਾ ਸ਼ੁਰੂ ਕਰ ਦਿਤਾ ਹੈ। ਸ਼ੁਕਰਵਾਰ ਨੂੰ ਤਿੰਨ ਤਸਕਰੀ ਦੇ ਮੁਲਜ਼ਮਾਂ ਨੇ ਪਟੀਸ਼ਨਾਂ ਦਾਖ਼ਲ ਕਰ ਕੇ ਸ਼ੱਕ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਮਕਾਨ ਢਾਹ ਦਿਤੇ ਜਾਣਗੇ, ਕਿਉਂਕਿ ਨਸ਼ਾ ਤਸਕਰੀ ਵਿਚ ਹੀ ਫਸੇ ਲੋਕਾਂ ਦੇ ਉਨ੍ਹਾਂ ਦੇ ਗੁਆਂਢ ਵਿਚ ਬਣੇ ਮਕਾਨ ਬਗੈਰ ਨੋਟਿਸ ਦਿਤੇ ਢਾਹ ਦਿਤੇ ਗਏ ਹਨ ।ਇਹ ਸ਼ੱਕ ਉਜਾਗਰ ਕਰਦੇ ਹੋਏ ਨਵਾਂ ਸ਼ਹਿਰ ਦੇ ਪਿੰਡ ਗਰੋਪੜ, ਮਾਹਿਲਪੁਰ ਦੀ ਊਸ਼ਾ ਰਾਣੀ ਅਤੇ ਪਰਮਜੀਤ ਕੌਰ ਨੇ ਅਪਣੇ ਵਕੀਲ ਚਰਨਪ੍ਰੀਤ ਸਿੰਘ ਰਾਹੀਂ ਕਿਹਾ ਕਿ ਉਨ੍ਹਾਂ ਵਿਰੁਧ ਐਨ. ਡੀ. ਪੀ. ਐਸ. ਦੇ ਮਾਮਲੇ ਦਰਜ ਹਨ ਅਤੇ ਜੇਕਰ ਹੋਰ ਤਸਕਰਾਂ ਦੀਆਂ ਜਾਇਦਾਦਾਂ ਵਿਰੁਧ ਕਾਰਵਾਈ ਵਾਂਗ, ਉਨ੍ਹਾਂ ਦੀਆਂ ਜਾਇਦਾਦਾਂ ਵਿਰੁਧ ਕੋਈ ਕਾਰਵਾਈ ਕੀਤੀ ਜਾਣੀ ਹੈ ਤਾਂ ਪਹਿਲਾਂ ਨੋਟਿਸ ਦਿਤਾ ਜਾਵੇ।