post

Jasbeer Singh

(Chief Editor)

Patiala News

ਸਮਾਜ ਸੇਵੀ ਭੁਪਿੰਦਰ ਸਿੰਘ ਲਾਛੜੂ ਨੇ ਆਪਣੇ ਪਿੰਡ 'ਚ 200 ਛਾਂਦਾਰ ਅਤੇ ਫਲਦਾਰ ਬੂਟੇ ਲਗਾਏ

post-img

ਸਮਾਜ ਸੇਵੀ ਭੁਪਿੰਦਰ ਸਿੰਘ ਲਾਛੜੂ ਨੇ ਆਪਣੇ ਪਿੰਡ 'ਚ 200 ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹਰ ਇੱਕ ਮਨੁੱਖ ਲਗਾਵੇ ਇੱਕ ਰੁੱਖ :- ਭੁਪਿੰਦਰ ਲਾਛੜੂ ਘਨੌਰ, 23 ਜੁਲਾਈ () ਵਾਤਾਵਰਨ ਦੀ ਸ਼ੁੱਧਤਾ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਲਾਛੜੂ ਕਲਾਂ ਵਿਖੇ ਸਮਾਜ ਸੇਵੀ ਭੁਪਿੰਦਰ ਸਿੰਘ ਲਾਛੜੂ ਦੀ ਅਗਵਾਈ ਹੇਠ ਪਿੰਡ ਵਿੱਚ ਲਗਭਗ 200 ਛਾਂਦਾਰ ਅਤੇ ਫੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਲਾਛੜੂ ਨੇ ਦੱਸਿਆ ਕਿ ਦਿਨੋਂ ਦਿਨ ਸਾਡਾ ਵਾਤਾਵਰਣ ਗੰਦਲਾਂ ਹੁੰਦਾ ਜਾ ਰਿਹਾ ਹੈ। ਇਸ ਕਰਕੇ ਸਾਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ ਗਏ ਹਨ। ਜਿਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ ਅਤੇ ਸਮੇਂ ਸਿਰ ਪਾਣੀ ਅਤੇ ਖਾਦ ਵੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਰੁੱਖਾਂ ਜਰੀਏ ਆਕਸੀਜਨ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ। ਜਿਨ੍ਹਾਂ ਤੋਂ ਅਸੀਂ ਲੱਖਾਂ ਰੁਪਏ ਦੀ ਆਕਸੀਜਨ ਲੈ ਰਹੇ ਹਾਂ। ਇਨਸਾਨ ਨੂੰ ਕੁਦਰਤ ਵੱਲੋਂ ਮਿਲਿਆ ਹੋਇਆ ਅਨਮੋਲ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਦਰਖਤਾਂ ਨੂੰ ਕੱਟਿਆ ਜ਼ਿਆਦਾ ਜਾ ਰਿਹਾ ਹੈ ਪਰ ਨਵੇਂ ਰੁੱਖ ਘੱਟ ਲਗਾਏ ਜਾ ਰਹੇ ਹਨ। ਇਸ ਕਰਕੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਜਾਗਰੂਕ ਹੋ ਕੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਜਿਸ ਦਾ ਅਸੀ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਸੁੱਖ ਮਾਣ ਸਕੇ। ਇਸ ਮੌਕੇ ਸਰਪੰਚ ਬਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਦੇਵ ਸਿੰਘ, ਅਜ਼ਾਦ ਲਾਛੜੂ, ਸਲੀਮ ਖਾਨ, ਰਵੀ ਕੁਮਾਰ, ਵਿਸ਼ਾਲ ਕੁਮਾਰ, ਵਿੱਕੀ ਸਿੰਘ, ਰੋਸ਼ਨ ਲਾਲ ਆਦਿ ਸਮੇਤ ਪਤਵੰਤੇ ਸੱਜਣ ਮੌਜੂਦ ਸਨ।

Related Post