post

Jasbeer Singh

(Chief Editor)

Patiala News

ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਨੇ ਕੋੜੀ ਬਸਤੀ 'ਚ ਲਾਇਆ ਗੀਜ਼ਰ

post-img

ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਨੇ ਕੋੜੀ ਬਸਤੀ 'ਚ ਲਾਇਆ ਗੀਜ਼ਰ ਪਟਿਆਲਾ, 4 ਜਨਵਰੀ : ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਨੇ ਆਪਣੇ ਜਨਮ ਦਿਨ 'ਤੇ ਕੋੜੀ ਬਸਤੀ ਤਫੱਜਲਪੁਰਾ ਵਿਖੇ ਗੀਜ਼ਰ ਲਵਾਇਆ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਲਾਲਾ ਜੀਵਨ ਲਾਲ ਗੁਪਤਾ, ਬਲਜਿੰਦਰ ਪੰਜੌਲਾ ਅਸਟੇਟ ਅਫਸਰ ਇੰਜੀ. ਲਲਿਤ ਮੋਹਨ ਗਰਗ, ਉੱਘੇ ਸਮਾਜ ਸੇਵਕ ਆਕਾਸ਼ ਬਾਕਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਜੀਤ ਸਿੰਘ ਜੀਤੀ ਵਿਸ਼ੇਸ਼ ਤੌਰ 'ਤੇ ਪਹੁੰਚੇ । ਇਸ ਮੌਕੇ ਹਰਜੀਤ ਸਿੰਘ ਜੀਤੀ ਨੇ ਕਿਹਾ ਕਿ ਪੁਨੀਤ ਗੁਪਤਾ ਗੋਪੀ ਅਤੇ ਉਨ੍ਹਾਂ ਦੇ ਪਿਤਾ ਜੀਵਨ ਲਾਲ ਗੁਪਤਾ ਹਮੇਸ਼ਾ ਜ਼ਰੂਰਤਮੰਦਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ ਅਤੇ ਵਧ-ਚੜ੍ਹ ਕੇ ਯੋਗਦਾਨ ਦਿੰਦੇ ਹਨ । ਕੋੜੀ ਬਸਤੀ 'ਚ ਗੀਰਜ਼ ਦੀ ਸੇਵਾ ਦਿੰਦੇ ਪੁਨੀਤ ਗੁਪਤਾ ਗੋਪੀ, ਜੀਵਨ ਲਾਲ ਗੁਪਤਾ ਅਤੇ ਹੋਰ ।

Related Post