post

Jasbeer Singh

(Chief Editor)

Patiala News

ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾ

post-img

ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ : ਮਲਹੋਤਰਾ ਪਟਿਆਲਾ, 9 ਜੁਲਾਈ : ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਅਤੇ ਸੂਬਾ ਬੁਲਾਰੇ ਮੇਜਰ ਆਰਪੀਐਸ ਮਲਹੋਤਰਾ ਨੇ ਅੱਜ ਇੱਥੇ ਇੱਕ ਬਿਆਨ ਦਿੰਦੇ ਕਿਹਾ ਕਿ ਕੁਝ ਸਰਕਾਰੀ ਮੁਲਾਜ਼ਮ ਜਾਣ ਬੁਝ ਕੇ ਯਾ ਤਾਂ ਕੰਮ ਨਹੀਂ ਕਰ ਰਹੇ ਜਾ ਖਰਾਬ ਕੰਮ ਕਰਦੇ ਹਨ ਜਾਂ ਫਿਰ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਬਹਾਨੇ ਲੱਭਦੇ ਹਨ ਤਾਂ ਕਿ ਰਿਸ਼ਵਤ ਬਟੋਰੀ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸਾਰੇ ਇਸ ਕਿਸਮ ਦੇ ਕੇਸ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਸਾਰੇ ਕਰਮਚਾਰੀਆਂ ਦੇ ਉੱਤੇ ਨਜ਼ਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਕਾਰਮਚਾਰੀਆਂ ਉੱਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੋਸ਼ ਲਾਇਆ ਕਿ ਕੰਮ ਨਾ ਕਰਣ ਵਾਲਿਆਂ ਵਿੱਚ ਬਹੁਤੇ ਉਹ ਹਨ ਜਿਹੜੇ ਅਕਾਲੀ ਅਤੇ ਕਾਂਗਰਸ ਸਰਕਾਰਾਂ ਸਮੇਂ ਰਿਸ਼ਵਤ ਦੇ ਕੇ ਯਾ ਫਿਰ ਸਿਫਾਰਿਸ਼ ਰਾਹੀਂ ਭਰਤੀ ਹੋਏ ਸਨ ਅਤੇ ਪਿਛਲੇ ਸਮੇਂ ਦੌਰਾਨ ਰਿਸ਼ਵਤ ਲੈਂਦੇ ਰਹਿਣ ਕਾਰਣ ਉਹਨਾਂ ਨੂੰ ਇਸ ਇਮਾਨਦਾਰ ਸਰਕਾਰ ਕਰਕੇ ਆਪਣਾ ਗੋਰਖ ਧੰਦਾ ਬੰਦ ਹੁੰਦਾ ਨਜ਼ਰ ਆ ਰਿਹਾ ਹੈ। ਮੇਜਰ ਮਲਹੋਤਰਾ ਨੇ ਅਜਿਹੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਰਿਸ਼ਵਤਖੋਰੀ ਦਾ ਰਾਹ ਛੱਡ ਕੇ ਇਮਾਨਦਾਰੀ ਨਾਲ ਕੰਮ ਕਰਣ ਕਿਉਂਕਿ ਆਮ ਆਦਮੀ ਪਾਰਟੀ ਨੇ ਰਿਸ਼ਵਤਖੋਰੀ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਅਤੇ ਉਹਨਾਂ ਉੱਤੇ ਕਦੇ ਵੀ ਕਾਰਵਾਈ ਹੋ ਸਕਦੀ ਹੈ। ਹਰ ਰੋਜ਼ ਕੋਈ ਨਾ ਕੋਈ ਵਿਜਿਲੈਂਸ ਦੇ ਜਾਲ ਵਿੱਚ ਫੱਸ ਰਿਹਾ ਹੈ। ਮੇਜਰ ਮਲਹੋਤਰਾ ਨੇ ਕਿਹਾ ਕਿ ਬਹੁਤ ਸਾਰੇ ਪੁਰਾਣੇ ਵੀ ਅਤੇ ਖਾਸਕਰ ਨਵੇਂ ਭਰਤੀ ਹੋਏ ਮੁਲਾਜਮ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸਰਕਾਰ ਵੱਲੋਂ ਇਹਨਾਂ ਦੀ ਤਰੱਕੀ ਦੀਆਂ ਸਕੀਮਾਂ ਲਿਆ ਕੇ ਹੋਰ ਉਤਸ਼ਾਹ ਕੀਤਾ ਜਾਵੇਗਾ।

Related Post