post

Jasbeer Singh

(Chief Editor)

Punjab

ਕੈਮੀਕਲ ਦਾ ਪਾਣੀ ਹੋਣ ਦੇ ਇਲਜ਼ਾਮ ਨੂੰ ਐਸ.ਪੀ. ਸੁਰਿੰਦਰ ਭੌਰੀਆ ਨੇ ਨਕਾਰਿਆ

post-img

ਕੈਮੀਕਲ ਦਾ ਪਾਣੀ ਹੋਣ ਦੇ ਇਲਜ਼ਾਮ ਨੂੰ ਐਸ.ਪੀ. ਸੁਰਿੰਦਰ ਭੌਰੀਆ ਨੇ ਨਕਾਰਿਆ ਸ਼ੰਭੂ : ਅੱਜ ਫਿਰ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ । ਪੁਲਸ ਪ੍ਰਸ਼ਾਸ਼ਨ ਦੇ ਕਰੜੇ ਪ੍ਰਬੰਧਾਂ ਕਾਰਨ ਕਿਸਾਨ ਅੱਜ ਮੁੜ ਦਿੱਲੀ ਵੱਲ ਮਾਰਚ ਨਹੀਂ ਕਰ ਸਕੇ, ਜਦੋਂ ਇਸ ਸਬੰਧੀ ਅੰਬਾਲਾ ਦੇ ਐਸ. ਪੀ. ਸੁਰਿੰਦਰ ਭੌਰੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸਾਨਾਂ ਦਾ ਇੱਕ ਗਰੁੱਪ ਉੱਥੇ ਪੁੱਜਾ ਤਾਂ ਅਸੀਂ ਉਨ੍ਹਾਂ ਨਾਲ ਗੱਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਜਾਲ ਤੋੜਨ ਦੀ ਕੋਸ਼ਿਸ਼ ਕੀਤੀ, ਜਿੱਥੇ ਕਿਸਾਨਾਂ ਨੇ ਪਾਣੀ ਵਿੱਚ ਕੈਮੀਕਲ ਦੀ ਮਿਲਾਵਟ ਹੋਣ ਦਾ ਇਲਜ਼ਾਮ ਲਾਇਆ ਸੀ, ਉੱਥੇ ਹੀ ਐਸ. ਪੀ. ਨੇ ਕਿਸਾਨਾਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੋ ਪਾਣੀ ਸੀ, ਉਹ ਬਿਲਕੁਲ ਸਾਫ਼ ਪਾਣੀ ਸੀ ਅਤੇ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਸੀ । ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਇਜਾਜ਼ਤ ਲੈ ਕੇ ਜਾਓ,ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜੇਕਰ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਿਆ ਤਾਂ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ।

Related Post