
ਡੇਂਗੂ ਪ੍ਰਤੀ ਸੁਚੇਤ ਰਹਿਣ ਲਈ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ
- by Jasbeer Singh
- July 27, 2024

ਡੇਂਗੂ ਪ੍ਰਤੀ ਸੁਚੇਤ ਰਹਿਣ ਲਈ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਪਟਿਆਲਾ, 27 ਜੁਲਾਈ () : ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾ ਸੰਜੇ ਗੋਇਲ ਦੀ ਰਹਿਨੁਮਾਈ ਹੇਠ ਜੁਲਾਈ ਮਹੀਨੇ ਦੌਰਾਨ ਡੇਂਗੂ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਅੱਜ ਡਾ ਸੁਮੀਤ ਸਿੰਘ ਜਿਲਾ ਐਪੀਡੈਮੀਓਲੋਜਿਸਟ ਨੇ ਆਪਣੀ ਟੀਮ ਸਹਿਤ ਫੈਕਟਰੀ ਏਰੀਆ ਪਟਿਆਲਾ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਵਿਦਿਆਰਥੀਆਂ ਨੂੰ ਇਲਾਕੇ ਵਿੱਚ ਫੈਲੇ ਡਾਇਰੀਆ ਅਤੇ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਆ ਸਕਦੀ ਡੇਂਗੂ ਅਤੇ ਚਿਕਨ ਗੁੰਨਿਆ ਦੀ ਬਿਮਾਰੀ ਤੋਂ ਬਚਾ ਲਈ ਜਾਗਰੂਕ ਕੀਤਾ। ਉਹਨਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੇਂਗੂ ਬੁਖਾਰ ਫੈਲਣ ਦੇ ਕਾਰਨ ਬਣਦੇ ਏਡੀਜ਼ ਮੱਛਰ ਦੀ ਪੈਦਾਇਸ਼ ਕਿੱਥੇ ਤੇ ਕਿਵੇਂ ਹੁੰਦੀ ਹੈ ਅਤੇ ਅਸੀਂ ਉਸ ਨੂੰ ਸਿਰਫ ਥੋੜੀ ਜਿਹੀ ਸਾਵਧਾਨੀ ਨਾਲ ਬਚ ਸਕਦੇ ਹਾਂ, ਜੋ ਕਿ ਸਾਡੇ ਘਰਾਂ ਦੇ ਵਿੱਚ ਹੀ ਪੈਦਾ ਹੁੰਦਾ ਹੈ ਸਿਰਫ ਡੇਂਗੂ ਹੀ ਨਹੀਂ ਬਲਕਿ ਚਿਕਨਗੁੰਨਿਆ ਅਤੇ ਜੀਕਾ ਵਾਇਰਸ ਨਾਂ ਦੇ ਵਾਇਰਸ ਵੀ ਫੈਲਾ ਸਕਦਾ ਹੈ। ਓਹਨਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਸਕੂਲ ਅਤੇ ਆਪਣੇ ਘਰ ਦੇ ਆਸ ਪਾਸ ਬਰਸਾਤ ਤੋਂ ਬਾਅਦ ਪਾਣੀ ਦੀ ਖੜੋਤ ਨਾ ਹੋਣ ਦਿਓ ਅਤੇ ਇਸੇ ਤਰ੍ਹਾਂ ਕੂਲਰਾਂ, ਗਮਲਿਆਂ ਦੇ ਨੀਚੇ ਰੱਖੀ ਟਰੇ ਅਤੇ ਹੋਰ ਕਬਾੜ ਸਮਾਨ ਵਿੱਚ ਜਮਾ ਹੋਏ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸੁਕਾਓ ਤਾਂ ਜੋ ਮੱਛਰ ਨੂੰ ਪੈਦਾ ਹੋ ਕੇ ਇਹ ਬਿਮਾਰੀ ਫੈਲਾਉਣ ਦਾ ਮੌਕਾ ਹੀ ਨਾ ਮਿਲੇ। ਨਾਲ ਹੀ ਡੇਂਗੂ ਬੁਖਾਰ ਦੇ ਲੱਛਣ, ਇਸ ਦੀ ਜਾਂਚ ਅਤੇ ਇਲਾਜ ਸਬੰਧੀ ਜਾਣਕਾਰੀ ਵੀ ਦਿੱਤੀ। ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਓਹ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ "ਹਰ ਸ਼ੁਕਰਵਾਰ - ਡੇਂਗੂ ਤੇ ਵਾਰ" ਮੁਹਿੰਮ ਵਿੱਚ ਭਾਗ ਲੈਣਗੇ ਅਤੇ ਆਪਣੇ ਆਸ ਪੜੋਸ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਣਗੇ। ਵਿਦਿਆਰਥੀਆਂ ਨੇ ਬਹੁਤ ਹੀ ਰੁਚੀ ਲੈਂਦੇ ਹੋਏ ਇਸ ਵਿਸ਼ੇ ਤੇ ਪ੍ਰਸ਼ਨ ਵੀ ਕੀਤੇ ਅਤੇ ਫੈਕਟਰੀ ਏਰੀਆ ਅਤੇ ਆਸ ਪਾਸ ਦੇ ਇਲਾਕੇ ਵਿੱਚ ਪਾਣੀ ਦੀ ਖਰਾਬੀ ਕਾਰਨ ਫੈਲੇ ਦਸਤ ਦੇ ਰੋਗ ਬਾਰੇ ਵੀ ਜਾਣਿਆ। ਓਹਨਾਂ ਦੱਸਿਆ ਕਿ ਪੀਣ ਵਾਲੇ ਪਾਣੀ ਵਿੱਚ ਅਗਰ ਮਿਲਾਵਟ ਜਾਂ ਗੰਦਗੀ ਆ ਰਹੀ ਹੈ ਤਾਂ ਮਿਊਨਸੀਪਲ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਸੰਪਰਕ ਕਰ ਕੇ ਠੀਕ ਕਰਵਾਇਆ ਜਾਵੇ ਅਤੇ ਉਸ ਪਾਣੀ ਦਾ ਪੀਣ ਲਈ ਇਸਤੇਮਾਲ ਨਾ ਕੀਤਾ ਜਾਵੇ ਪੀਣ ਦੇ ਪਾਣੀ ਵਿੱਚ ਕਲੋਰੀਨ ਦੀ ਗੋਲੀ ਪਾ ਕੇ ਉਸ ਨੂੰ ਡਿਸਇਨਫੈਕਟ ਕੀਤੇ ਜਾਵੇ ਜਾਂ ਉਬਾਲ ਕੇ ਹੀ ਪੀਤਾ ਜਾਵੇ। ਜਿਸ ਨੂੰ ਵੀ ਦਸਤ - ਉਲਟੀ ਦੀ ਸ਼ਿਕਾਇਤ ਹੋ ਰਹੀ ਹੈ, ਉਹ ਘਰਾਂ ਵਿੱਚ ਦਿੱਤੇ ਜਾ ਰਹੇ ਓਆਰਐਸ ਦਾ ਘੋਲ ਪੀਵੇ ਤੇ ਨੇੜਲੇ ਸਿਹਤ ਕੇਂਦਰ ਵਿੱਚ ਜਰੂਰ ਡਾਕਟਰੀ ਸਲਾਹ ਲਵੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਅਧਿਆਪਕ ਸਿਹਤ ਵਿਭਾਗ ਦੇ ਕਰਮੀ, ਐਂਟੀ ਲਾਰਵਾ ਸਟਾਫ ਵੀ ਮੋਜੂਦ ਸਨ। ਸਿਵਲ ਸਰਜਨ ਡਾ ਸੰਜੇ ਗੋਇਲ ਨੇ ਦੱਸਿਆ ਕਿ ਅਜਿਹੇ ਜਾਗਰੂਕਤਾ ਅਭਿਆਨ ਜਿਲੇ ਭਰ ਵਿੱਚ ਚਲਾਏ ਜਾ ਰਹੇ ਹਨ ਜਿਸ ਅਧੀਨ ਅੱਜ ਪਾਤੜਾਂ ਅਤੇ ਰਾਜਪੁਰਾ ਵਿਖੇ ਵੀ ਸਕੂਲਾਂ ਵਿੱਚ ਅਜਿਹੀ ਜਾਣਕਾਰੀ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਗਈ। ਵਿਦਿਆਰਥੀਆਂ ਲਈ ਖਾਸ ਤੌਰ ਤੇ ਬੁੱਕਲੇਟ ਅਤੇ ਵੀਡੀਓ ਦੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਇਸ ਏਡੀਜ ਮੱਛਰ ਦੀ ਪਛਾਣ ਅਤੇ ਉਸਦੇ ਸਰੋਤ ਨੂੰ ਨਸ਼ਟ ਕਰਨ ਬਾਰੇ ਜਾਣਕਾਰੀ ਦਿੱਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.