post

Jasbeer Singh

(Chief Editor)

Patiala News

ਜਨਮ ਦਿਹਾੜੇ ਤੇ ਵਿਸ਼ੇਸ਼ 27—02—2025 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸਕਲ ਸੂਰਤ ਭਾਈ ਸੰਗਤ ਸਿੰਘ ਜੀ ਦੇ ਜਨਮ ਦਿਹਾੜੇ

post-img

ਜਨਮ ਦਿਹਾੜੇ ਤੇ ਵਿਸ਼ੇਸ਼ 27—02—2025 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸਕਲ ਸੂਰਤ ਭਾਈ ਸੰਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਟਿਆਲਾ : ਚਮਕੌਰ ਦੀ ਗੜ੍ਹ ਛੱਡਣ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣਕੇ ਨਿਕਲ ਸਨ ਤਾ ਆਪਣੀ ਹੀਰਿਆਂ ਜੜ ਕਲਗੀ ਬਸਤਰ ਪਹਿਰਾਵਾ, ਸ਼ਾਸ਼ਤਰ ਦੇ ਕੇ ਭਾਈ ਸੰਗਤ ਸਿੰਘ ਜੀ ਨੂੰ ਚਮਕੌਰ ਸਾਹਿਬ ਦੀ ਗੜੀ ਦੇ ਜਥੇਦਾਰ ਥਾਪੇ ਆਖਰੀ ਦਮ ਤੱਕ ਜੰਗ ਲੜਨ ਲਈ ਕਹਿਕੇ ਗਏ ਸਨ। ਭਾਈ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ 16 ਫੱਗਣ 1666 ਈ: ਨੂੰ ਬਿਕਰਮੀ (1723) ਨੂੰ ਰਾਮਦਾਸੀਆ ਸਿੱਖ (ਜੁਲਾਹਾ) ਪਰਿਵਾਰ ਵਿੱਚ ਹੋਇਆ। ਇਨ੍ਹਾਂ ਦਾ ਪੁਰਾਣਾ ਜੱਦੀ ਪੁਸ਼ਤੀ ਪਿੰਡ ਫਗਵਾੜਾ ਲੰਘ ਕੇ ਚਹੇੜੂਪੁਰ ਸਟੇਸ਼ਨ ਲੰਘ ਕੇ ਸਪਰੋੜਖੇੜੀ ਸੀ। ਚਮਕੌਰ ਦੀ ਜੰਗ ਵਿੱਚ ਲੜਾਈ ਲੜਨ ਵਾਲੇ ਆਖਰੀ ਸ਼ਹੀਦ ਭਾਈ ਸੰਗਤ ਸਿੰਘ ਸੀ। ਜੋ ਕਿ ਮੁਗਲ ਫੌਜ਼ ਦੇ ਕਮਾਂਡਰ ਨੇ ਗੁਰੂ ਗੋਬਿੰਦ ਸਮਝਕੇ ਧੜ ਨਾਲੋ ਸੀਸ ਕਤਲ ਕਰਕੇ ਸੂਬਾ ਸਰਹਿੰਦ ਤੋਂ ਇਨਾਮ ਪ੍ਰਾਪਤ ਕਰਨ ਲਈ ਜੰਗੀ ਰੱਥ ਤੇ ਸਰਹਿੰਦ ਲਿਆ ਕੇ ਸੂਬਾ ਸਰਹਿੰਦ ਦੇ ਪੇਸ਼ ਕੀਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮੁਗਲ ਫੌਜ ਵੱਲੋਂ ਮਾਰ ਦਿੱਤਾ ਗਿਆ। ਸੂਬਾ ਸਰਹਿੰਦ ਦੇ ਸੀਸ ਪੇਸ਼ ਕਰਕੇ ਮੁਗਲ ਫੌਜ ਮੁੜ ਰੱਥ ਤੇ ਚਮਕੌਰ ਸਾਹਿਬ ਨੂੰ ਵਾਪਸ ਚਲੇ ਗਏ ਸਨ। ਸੂਬਾ ਸਰਹਿੰਦ ਵਲੋਂ ਸੀਸ ਦੀ ਸਨਾਖਤ ਕਰਾਉਣ ਤੋਂ ਬਾਅਦ ਹੀ ਮੁਗਲ ਫੌਜ ਦੇ ਕਮਾਂਡਰ ਨੂੰ ਇਨਾਮ ਦੇਣਾ ਸੀ। ਇਨ੍ਹਾਂ ਦਿਨਾਂ ਵਿੱਚ ਹੀ ਮਾਤਾ ਗੁਜਰੀ ਜੀ ਦੀ ਅਤੇ ਛੋਟੇ ਸਾਹਿਬਜਾਦੇ ਸੂਬਾ ਸਰਹਿੰਦ ਦੀ ਕੈਦ ਵਿੱਚ ਸਨ। ਸੂਬਾ ਸਰਹਿੰਦ ਵਲੋਂ ਜਦੋਂ ਇਸ ਸੀਸ ਦੀ ਇਲਾਕੇ ਦੇ ਕਾਜੀ ਨੂਰਦੀਨ ਨੂੰ ਸਨਾਖਤ ਕਰਨ ਲਈ ਵਿਖਾਇਆ ਤਾਂ ਉਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਬੇਗਮ ਜੈਬਨਿਸਾ (ਜੈਨਾ) ਨੂੰ ਵਿਖਾਇਆ ਗਿਆ। ਇਸ ਵਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਹੋਣ ਤੋਂ ਮਨਾ ਕਰ ਦਿੱਤਾ ਗਿਆ। ਇਸ ਧੜ ਨਾਲੋ ਅਲੱਗ ਸੀਸ ਨੂੰ ਸਰਕਾਰੀ ਪਹਿਰੇਦਾਰੀ ਦੇ ਅਧੀਨ ਚੁਰਸਤੇ ਵਿੱਚ ਉੱਚਾ ਕਰਕੇ ਲਟਕਾਇਆ ਗਿਆ। ਜੋ ਕਿ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਖੋਫ਼ ਡਰ ਪੈਦਾ ਹੋਵੇ। ਸਰਹਿੰਦ ਸ਼ਹਿਰ ਦੇ ਹੀ ਵਸਨੀਕ ਸ੍ਰ. ਬਘੋਰ ਸਿੰਘ ਅਤੇ ਸ੍ਰ. ਮੱਘਰ ਸਿੰਘ ਨਾਮ ਦੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਪਹਿਰੇ ਉੱਤੇ ਖੜੇ ਸਿਪਾਹੀਆਂ ਨੂੰ ਮਾਰ ਕੇ ਭਾਈ ਸੰਗਤ ਸਿੰਘ ਜੀ ਦਾ ਸੀਸ ਆਪਣੇ ਕਬਜੇ ਵਿੱਚ ਲੈ ਕੇ ਬੱਸੀ ਰੋਡ ਅੱਜਕੱਲ ਨੇੜੇ ਰੇਲਵੇ ਫਾਟਕ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦੇ ਸਾਹਮਣੇ ਸੰਸਕਾਰ ਕਰ ਦਿੱਤਾ ਗਿਆ ਸੀ । ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਦੋਂ ਸੂਬੇ ਦੀ ਸਰਹਿੰਦ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਕਈ ਸਾਲਾਂ ਬਾਅਦ ਮਹਾਰਾਜ ਪਟਿਆਲਾ ਵੱਲੋਂ ਇਸ ਨੂੰ ਦੁਆਰਾ ਹਿੰਦੁ, ਸਿੱਖ, ਮੁਸਲਿਮ, ਅਬਾਦੀ ਨਾਲ ਦੁਆਰਾ ਵਸਾਉਣ ਦਾ ਉਪਰਾਲਾ ਕੀਤਾ ਗਿਆ ਅਤੇ ਲੋਕਾਂ ਨੂੰ ਰੁਜਗਾਰ ਦਾ ਲਾਲਚ ਦੇ ਕੇ ਸਰਹਿੰਦ ਨੂੰ ਮੁੜ ਵਸਾਇਆ ਗਿਆ । ਭਾਈ ਸੰਗਤ ਸਿੰਘ ਜੀ ਦੇ ਸੀਸ ਅਸਥਾਨ (ਸ਼ਹੀਦ ਬੁੰਗਾ) ਦੀ ਸੇਵਾ ਸੰਭਾਲ ਲਈ ਪੱਟੀ ਦੇ ਸੁਨਿਆਰ ਬਰਾਦਰੀ ਦੇ ਬਾਬਾ ਹਰਨਾਮ ਸਿੰਘ ਬਾਬਾ ਜਵਾਲਾ ਸਿੰਘ ਨੂੰ ਇਸ ਸੀਸ ਅਸਥਾਨ ਦੀ ਸੇਵਾ ਸੰਭਾਲ ਦੀ ਡਿਊਟੀ ਲਗਾਈ ਲਈ ਅਤੇ ਮਹਾਰਾਜਾ ਪਟਿਆਲਾ ਵੱਲੋਂ ਰਿਆਸਤ ਦੇ ਸਰਕਾਰੀ ਖਿਜਾਨੇ ਵਿਚੋਂ ਛੇ ਰੁਪਏ ਤਨਖਾਹ ਅਤੇ ਮਹੀਨੇ ਦਾ ਰਾਸ਼ਨ ਦੇਣਾ ਲਾਇਆ ਗਿਆ ਸੀ। ਇਸ ਅਸਥਾਨ ਤੇ ਸੀਸ (ਸ਼ਹੀਦੀ ਗੰਜ) ਨੂੰ ਧੂਪਬੱਤੀ ਕਰਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਰਿਆਸਤੀ ਖਜਾਨੇ ਵਿਚੋਂ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਗੁਰਬਿਲਾਸ ਪਾਤਸ਼ਾਹੀ ਛੇਵੀ ਦੀ ਕਥਾ ਕਰਨ ਦੀ ਡਿਊਟੀ ਵੀ ਲਗਾਈ ਗਈ ਸੀ। 1947 ਦੀ ਵੰਡ ਤੋਂ ਬਾਅਦ ਜਦ ਰਿਆਸਤ ਟੁੱਟ ਗਈਆਂ ਅਤੇ ਜਵਾਲਾ ਸਿੰਘ ਨੂੰ ਛੇ ਰੁਪਏ ਮਹੀਨਾ ਤਨਖਾਹ ਤੇ ਰਾਸ਼ਲ ਪਾਣੀ ਮਿਲਣਾ ਬੰਦ ਹੋ ਗਿਆ। ਜਵਾਲਾ ਸਿੰਘ ਦਾ ਪੁੱਤਰ ਤਿਰਲੋਕ ਸਿੰਘ ਪਾਕਿਸਤਾਨ ਤੋਂ ਉੱਜੜ ਕੇ ਆਏ ਪਿੰਡ ਤਲਾਣੀਆ ਆ ਕੇ ਵੱਸੇ ਨੱਥਾ ਸਿੰਘ ਅਤੇ ਬਲਦੇਵ ਸਿੰਘ ਨੂੰ ਸੀਸ ਸ਼ਹੀਦ ਬੁੰਗਾ ਅਸਥਾਨ ਤੇ ਸੱਦ ਕੇ ਕਹਿਣ ਲੱਗੇ ਇਹ ਤੁਹਾਡੀ ਬਰਾਦਰੀ ਰਾਮਦਾਸੀਆ ਸਿੱਖ ਦਾ ਸੀਸ “ਸ਼ਹੀਦ ਬੁੰਗਾ” ਹੈ। ਭਾਈ ਸੰਗਤ ਸਿੰਘ ਜੀ ਦਾ ਜਿਨ੍ਹਾਂ ਨੂੰ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਗੀ ਪਹਿਰਾਵਾ ਬਖਸ਼ਿਆ ਸੀ। ਭਾਈ ਸੰਗਤ ਸਿੰਘ ਦੇ ਸੀਸ ਸੰਸਕਾਰ ਇਸ ਅਸਥਾਨ ਤੇ ਕੀਤਾ ਗਿਆ ਸੀ। ਸਾਨੂੰ ਇਸ ਦੀ ਸੇਵਾ ਸੰਭਾਲ ਲਈ ਮਹਾਰਾਜਾ ਪਟਿਆਲਾ ਵੱਲੋਂ 6 ਰੁਪਏ ਤਨਖਾਹ ਅਤੇ ਰਾਸ਼ਨ ਮਿਲਦਾ ਸੀ। ਜੋ ਹੁਣ ਰਿਆਸਤ ਟੁੱਟਣ ਕਰਕੇ ਸਾਨੂੰ ਮਿਲਣਾ ਬੰਦ ਹੋ ਗਿਆ ਹੈ ਅਤੇ ਅਸੀਂ ਹੁਣ ਆਪਣਾ ਵਸੇਵਾ ਵੀ ਸਰਹਿੰਦ ਕਰ ਲਿਆ ਹੈ। ਇਸ ਸੀਸ ਅਸਥਾਨ ਸ਼ਹੀਦ ਬੁੰਗੇ ਨੂੰ ਲੱਗੀ ਜਮੀਨ ਅਤੇ ਤਨਖਾਹ ਦੇ ਦਸਤਾਵੇਜ਼ ਬਲਦੇਵ ਸਿੰਘ ਤਲਾਣੀਆ ਨੂੰ ਦਿੱਤੇ ਗਏ ਸਨ। ਪਰ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀ ਜਵਾਲਾ ਸਿੰਘ ਦਾ ਪਰਿਵਾਰ ਖੁੱਦ ਸਰਹਿੰਦ ਵਿਖੇ ਲੈ ਆਇਆ ਸਨ । ਪਰ ਜਵਾਲਾ ਸਿੰਘ ਦਾ ਪਰਿਵਾਰ ਇਸ ਗੱਲੋਂ ਪੂਰੀ ਤਰ੍ਹਾਂ ਅਵਜਾਨ ਰਿਹਾ ਕਿ ਜੋ ਗੁਰੂ ਗ੍ਰੰਥ ਸਾਹਿਬ, ਘੜਿਆਲ ਚੌਰ ਆਦਿ ਗੁਰਦੁਆਰਾ ਸਾਹਿਬ ਨਾਲ ਸਬੰਧਤ ਸਤਿਕਾਰ ਯੋਗ ਵਸਤਾਂ ਸਨ ਇਹ ਸਭ ਮਾਨਯੋਗ ਡੀ.ਸੀ. ਸਾਹਬ ਪਟਿਆਲਾ ਦੇ ਦਫਤਰ ਧਰਮ ਅਰਥ ਕੋਲ ਜਮਾਂ ਕਰਵਾਉਣੀਆਂ ਬਨਦੀਆਂ ਸਨ । ਜੋ ਕਿ ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਜਗੀਰ ਸ਼ਾਖਾ ਪੈਪਸੂ ਰਾਜ ਦੇ ਪੰਜਾਬ ਵਿੱਚ ਮਰਜ ਹੋਣ ਕਾਰਨ ਮਿਤੀ 01—01—1956 ਤੋਂ ਧਰਮ ਅਰਥ ਅਮਲੇ ਕੋਲ ਜਮਾਂ ਕਰਵਾਉਣਾ ਬਣਦਾ ਸੀ । ਜੋ ਇਸ ਪਰਿਵਾਰ ਵੱਲੋਂ ਇਸ ਅਸਥਾਨ ਸੀਸ ਸ਼ਹੀਦ ਬੁੰਗੇ ਦਾ ਗੁਰੂ ਗ੍ਰੰਥ ਸਾਹਿਬ ਪਤਾ ਨਹੀਂ ਕਿਸ ਨੂੰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਅਤੇ ਗੁਰੂ ਬਿਲਾਸ ਪਾਤਸ਼ਾਹੀ ਛੇਵੀ ਆਪਣੀ ਜਥੇਬੰਦੀ ਦੀ ਟੌਰ ਬਣਾਉਣ ਲਈ ਚਤਰ ਚਲਾਕੀ ਨਾਲ ਪ੍ਰੇਮ ਸਿੰਘ ਖਾਲਸਾ ਜਵਾਲਾ ਸਿੰਘ ਦੇ ਪੜੌਤੇ ਗੁਰਮੇਲ ਸਿੰਘ ਨੂੰ ਗੁੰਮਰਾਹ ਕਰਕੇ ਲੈ ਗਿਆ ਹੈ। ਜਿਸ ਤੇ ਕੇਸ ਨੰਬਰ ਸੀ.ਐਮ.ਓ.—ਜਨਰਲ/7/3839509 ਅਧੀਨ ਕਾਰਵਾਈ ਚੱਲ ਰਹੀ ਹੈ ਅਤੇ ਇਹ ਕੇਸ ਭਾਈ ਚਰਨ ਬੰਬੀਹਾ ਵਲੋਂ ਪਾਇਆ ਗਿਆ ਹੈ। 1947 ਤੋਂ ਪਿੰਡ ਤਲਾਣੀਆ ਦੇ ਨੱਥਾ ਸਿੰਘ ਤੋਂ ਬਾਅਦ ਬਲਦੇਵ ਸਿੰਘ ਇਨਾਂ ਦੀ ਸਵਰਗਵਾਸੀ ਹੋਣ ਤੋਂ ਬਾਅਦ ਸੰਗਤਜੀਤ ਸਿੰਘ, ਨੈਬ ਸਿੰਘ, ਲਾਲ ਸਿੰਘ ਪੁਰਾਣੀ ਪਰਪਰਾ ਅਨੁਸਾਰ ਜੋਤ, ਧੂਫਬੱਤੀ ਕਰਦੇ ਆ ਰਹੇ ਹਨ ਅਤੇ ਹਰ ਦਸਵੀਂ ਨੂੰ ਆਈਆਂ ਸੰਗਤਾ ਕੜਾਹ ਪ੍ਰਸ਼ਾਦਿ ਲਿਆਉਣੀਆਂ ਹਨ ਅਤੇ ਪਾਠ ਪੂਜਾ ਕਰਦੀਆਂ ਹਨ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਸੰਗਤ ਸਿੰਘ ਜੀ ਦੇ ਸ਼ਹੀਦ ਬੁੰਗਾ ਅਸਥਾਨ ਬੱਸੀ ਰੋਡ ਫਤਿਹਗੜ੍ਹ ਸਾਹਿਬ ਵਿਖੇ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਤਲਾਣੀਆਂ ਨੂੰ ਸਹਿਯੋਗ ਦਿੰਦੇ ਹੋਏ ਜਥੇਦਾਰ ਬਾਬਾ ਰਾਜ ਸਿੰਘ ਰਾਜਾ ਅਰਬਾ ਖਰਬਾ ਤਰਨਾ ਦਲ ਜਥੇਦਾਰ ਸੁਖਪਾਲ ਸਿੰਘ ਜੀ ਮਿਸਲ ਸ਼ਹੀਦ ਭਾਈ ਸਿੰਘ ਜੀ ਪੰਥ ਅਕਾਲੀ ਮਾਲਵਾ ਤਰਨਾ ਦਲ ਫੂਲ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਚਰਨ ਸਿੰਘ ਬੰਬੀਹਾ ਭਾਈ-ਮੋ: 98158—75655 ਮਾਰਫਤ ਐਡਵੋਕੇਟ ਜਗਰੂਪ ਸਿੰਘ ਪਟਿਆਲਾ ।

Related Post