
ਸ੍ਰੀ ਪਰਸ਼ੂਰਾਮ ਫੋਰਸ ਪਟਿਆਲਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਸ੍ਰੀ ਪਰਸ਼ੂਰਾਮ ਜਨਮ ਮਹਾਉਤਸਵ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
- by Jasbeer Singh
- May 9, 2024

ਪਟਿਆਲਾ, 9 ਮਈ (ਜਸਬੀਰ)-ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਮਹਾਉਤਸਵ ਮੌਕੇ ਸ਼੍ਰੀ ਪਰਸ਼ੂਰਾਮ ਫੋਰਸ ਪਟਿਆਲਾ ਵਲੋਂ ਹਿੰਦੂ ਸੁਰੱਖਿਆ ਸਮਿਤੀ, ਹਿੰਦੂ ਤਖ਼ਤ, ਗਊ ਰੱਖਿਆ ਦਲ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਸ੍ਰੀ ਪਰਸ਼ੂਰਾਮ ਮੰਦਰ ਲਕਸ਼ਮੀ ਨਾਰਾਇਣ ਸ਼ਿਵ ਮੰਦਰ ਖੱਦਰ ਭੰਡਾਰ ਪਟਿਆਲਾ ਤੋਂ ਸ਼ੁਰੂ ਹੋਈ ਅਤੇ ਸਦਰ ਬਾਜ਼ਾਰ, ਏ. ਟੈਂਕ, ਅਦਾਲਤ ਬਾਜ਼ਾਰ, ਜੌੜੀਆਂ ਭੱਠੀਆਂ, ਦੋ ਪਾਰਕ, ਕੱਟੜਾ ਸਾਹਿਬ ਸਿੰਘ, ਸਰਹਿੰਦੀ ਬਾਜ਼ਾਰ, ਸ਼ੀਤਲਾ ਮਾਤਾ ਮੰਦਰ, ਭਾਂਡਿਆਂ ਵਾਲਾ ਬਾਜ਼ਾਰ, ਕਿਲਾ ਚੌਂਕ, ਖੱਦਰ ਭੰਡਾਰ ਤੋਂ ਹੁੰਦੀ ਹੋਈ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਸੰਪੰਨ ਹੋਈ। ਯਾਤਰਾ ਦੀ ਸ਼ੁਰੂਆਤ ਮਹਾਰਾਣੀ ਪ੍ਰਨੀਤ ਕੌਰ, ਚੇਅਰਮੈਨ ਸੰਦੀਪ ਸਿੰਗਲਾ, ਚੇਅਰਮੈਨ ਸੰਤੋਖ ਸਿੰਘ ਵਲੋਂ ਕਰਵਾਈ ਗਈ। ਇਸ ਮੌਕੇ ਸਨਾਤਨ ਧਰਮ ਦੇ ਪ੍ਰਚਾਰ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਹੇ �ਿਸ਼ਨਾ ਨੰਦ ਜੀ ਮਹਾਰਾਜ, ਸ੍ਰੀ ਸੰਜੀਵ ਗੁਰੂ ਜੀ ਮਹਾਰਾਜ ਅਤੇ ਮਹੰਤ ਵਿਸ਼ਨੂੰ ਨੰਦ ਗਿਰੀ ਜੀ ਨੇ ਕਿਹਾ ਕਿ ਭਗਵਾਨ ਸ੍ਰੀ ਪਰਸ਼ੂਰਾਮ ਜੀ ਨੇ ਹਮੇਸ਼ਾਂ ਹੀ ਜੁਲਮ ਦੇ ਖਿਲਾਫ਼ ਲੜਾਈ ਲੜਨ ਦੀ ਪ੍ਰੇਰਣਾ ਦਿੱਤੀ ਤਾਂ ਕਿ ਧਰਮ ਦੀ ਸਥਾਪਨਾ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਸਹੀ ਅਰਥਾਂ ਵਿਚ ਧਰਮ ਦੀ ਸਥਾਪਨਾ ਦੇ ਲਈ ਸਾਨੂੰ ਸੁਚੇਤ ਰਹਿਣਾ ਪਵੇਗਾ। ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਵਿਚ ਸਨਾਤਨੀ ਸੰਸਕਾਰ ਆਉਣ ਕਿਉਕਿ ਜਦੋਂ ਅਸੀਂ ਹੀ ਘਰ ਵਿਚ ਧਾਰਮਿਕ ਵਾਤਾਵਰਣ ਨਹੀਂ ਬਣਾਵਾਂਗੇ ਤਾਂ ਬੱਚਿਆਂ ਨੂੰ ਸਿੱਖਿਆ ਨਹੀਂ ਮਿਲ ਸਕਦੀ ਅਤੇ ਸਨਾਤਨ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੂਰੇ ਵਿਸ਼ਵ ਵਿਚ ਸਨਾਤਨੀ ਜਾਗ ਰਹੇ ਹਨ ਤੇ ਹਰੇਕ ਸਨਾਤਨੀ ਨੂੰ ਚਾਹੀਦਾ ਹੈ ਕਿ ਉਹ ਹਿੰਦੂ ਧਰਮ ਦੇ ਪ੍ਰਚਾਰ ਤੇ ਪਸਾਰ ਵਿਚ ਆਪਣਾ ਬਣਦਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਵਿਸ਼ਾਲ ਸ਼ੋਭਾ ਯਾਤਰਾ ਦਾ ਮੁੱਖ ਉਦੇਸ਼ ਵੀ ਧਰਮ ਦਾ ਪ੍ਰਚਾਰ ਤੇ ਪਸਾਰ ਹੀ ਹੈ ਕਿਉਕਿ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਨ ਦੀ ਇਕ ਕੋਸ਼ਿਸ਼ ਹੈ। ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ, ਗਊ ਰੱਖਿਆ ਦਲ ਦੇ ਪ੍ਰਧਾਨ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਪਰਸ਼ੂਰਾਮ ਫੋਰਸ ਹਮੇਸ਼ਾਂ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇਸ ਮੌਕੇ ਕੇ. ਕੇ. ਸ਼ਰਮਾ, ਸ਼ਾਸਤਰੀ ਵਿਨੇ ਸ਼ਰਮਾ, ਅਰਵਿੰਦਰ ਸ਼ਰਮਾ ਬਿੱਟਾ, ਸਮਾਜ ਸੇਵਕ ਅਕਾਸ਼ ਬਾਕਸਰ, ਰਾਜਨ ਸ਼ਰਮਾ, ਮਨੋਜ ਰਾਜਨ ਅਤੇ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਫੋਟੋ ਨੰ 9ਪੀਏਟੀ. 37 ਸ੍ਰੀ ਪਰਸ਼ੂਰਾਮ ਜੀ ਦੇ ਜਨਮ ਮਹਾਉਤਸਵ ਮੌਕੇ ਸ੍ਰੀ ਪਰਸ਼ੂਰਾਮ ਫੋਰਸ ਪਟਿਆਲਾ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਵੱਖ-ਵੱਖ ਦਿ੍ਰਸ਼। (ਸੁਖਵਿੰਦਰ)