post

Jasbeer Singh

(Chief Editor)

Patiala News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐਸ.ਐਸ.ਪੀ. ਦਫਤਰ ਦਾ ਕੀਤਾ ਘਿਰਾਓ

post-img

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐਸ.ਐਸ.ਪੀ. ਦਫਤਰ ਦਾ ਕੀਤਾ ਘਿਰਾਓ ਐਸ.ਪੀ. ਸਿਟੀ ਸਰਫ ਰਾਜ ਆਲਮ ਵਲੋਂ ਮੰਗਲਵਾਰ 9 ਸਤੰਬਰ ਤੱਕ ਰਿਹਾਈ ਦਾ ਕੀਤਾ ਵਾਧਾ ਜੇਕਰ 9 ਤਰੀਕ ਤੱਕ ਰਿਹਾਈ ਨਾ ਹੋਈ ਤਾਂ 10 ਤਰੀਕ ਨੂੰ ਜਿਲੇ ਦੀ ਮੀਟਿੰਗ ਬੁਲਾਕੇ ਅਗਲੇ ਤਿੱਖੇ ਸੰਘਰਸ਼ ਕੀਤਾ ਜਾਵੇਗਾ ਐਲਾਨ — ਅਵਤਾਰ ਸਿੰਘ ਕੌਰਜੀਵਾਲਾ ਪਟਿਆਲਾ : ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਲਾ ਪਟਿਆਲਾ ਵੱਲੋਂ ਕਿਸਾਨ ਹਰਜੀਤ ਸਿੰਘ ਵਾਸੀ ਪੂਨੀਆ ਖਾਨਾ ਨੂੰ ਇੱਕ ਰਿਟਾਇਰਡ ਡੀ.ਐਸ.ਪੀ. ਵਲੋਂ ਵਾਰ—ਵਾਰ ਝੂਠੇ ਕੇਸ ਬਣਾ ਕੇ ਜੇਲ ਭਿਜਵਾ ਦਿੱਤਾ ਸੀ। ਜਿਸ ਦੀ ਰਿਹਾਈ ਲਈ ਕਿਸਾਨ ਯੂਨੀਅਨ ਵਲੋਂ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇੱਕ ਸਿੱਟ ਵੀ ਬਣਵਾਈ ਗਈ ਸੀ। ਪਰੰਤੂ ਪੁਲਿਸ ਵਲੋਂ ਪਿਛਲੇ ਦੋ ਢਾਈ ਮਹੀਨਿਆਂ ਵਿੱਚ ਮੁਦਈ ਧਿਰ ਨੂੰ ਅਤੇ ਨਾ ਹੀ ਯੂਨੀਅਨ ਦੇ ਨੁਮਾਇਦਿਆ ਨੂੰ ਕੋਈ ਆਈ ਗਈ ਦਿੱਤੀ ਗਈ ਅਤੇ ਨਾ ਹੀ ਕੋਈ ਹੱਥ ਪੱਲਾ ਫੜਾਇਆ ਗਿਆ। ਸਗੋਂ ਉਸ ਤੇ ਇੱਕ ਹੋਰ ਝੂਠਾ ਮਾਈਨਿੰਗ ਦਾ ਕੇਸ ਪਾ ਦਿੱਤਾ ਗਿਆ। ਜਦੋਂ ਕਿ ਯੂਨੀਅਨ ਆਗੂਆਂ ਨੇ ਪੁਲਿਸ ਅਫਸਰਾਂ ਨੂੰ ਮਿਲਕੇ ਕਈ ਵਾਰੀ ਦੱਸਿਆ ਗਿਆ ਕਿ ਇਹ ਵੱਡੀ ਪਹੁੰਚ ਵਾਲੇ ਇਸ ਡੀ.ਐਸ.ਪੀ. ਨੇ ਕਿਸਾਨ ਹਰਜੀਤ ਸਿੰਘ ਦੇ ਚਾਚੇ ਉਸਦੇ ਪਰਿਵਾਰ, ਹਰਜੀਤ ਸਿੰਘ ਦੀਆਂ ਦੋਵੇਂ ਭੂਆਂ ਤੋਂ ਵੀ ਜਮੀਨ ਖਰੀਦ ਲਈ ਹੈ ਇੱਥੋਂ ਤੱਕ ਹਰਜੀਤ ਸਿੰਘ ਦੇ ਦੋ ਭਰਾਵਾਂ ਦੀ ਜਮੀਨ ਵੀ ਖਰੀਦ ਲਈ ਇਸ ਜਮੀਨ ਵਿੱਚ ਹਰਜੀਤ ਸਿੰਘ ਦਾ ਪਿਤਾ ਅਤੇ ਉਸ ਦੇ ਭਤੀਜੇ ਦਾ ਕਤਲ ਵੀ ਹੋ ਗਿਆ ਸੀ। ਹੁਣ ਹਰਜੀਤ ਸਿੰਘ ਦੀ ਜਮੀਨ ਜਿਸ ਵਿੱਚ ਉਸ ਦਾ ਘਰ ਵੀ ਹੈ ਖਰੀਦਣ ਲਈ ਉਸ ਤੇ ਅਤੇ ਉਸ ਦੇ ਪਰਿਵਾਰ ਦੀਆਂ ਜਨਾਨੀਆਂ ਤੱਕ ਤੇ ਵੀ ਕਈ ਝੂਠੇ ਕੇਸ ਬਣਵਾ ਦਿੱਤੇ ਹਨ। ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਸ ਬੇਇਨਸਾਫੀ ਦਾ ਡੱਟਕੇ ਵਿਰੋਧ ਕਰਦੀ ਰਹੇਗੀ। ਜੇਕਰ ਹਰਜੀਤ ਸਿੰਘ ਨੂੰ 9 ਤਰੀਕ ਨੂੰ ਰਿਹਾ ਨਾ ਕੀਤਾ ਜਾਂਦਾ ਤਾਂ 10 ਤਰੀਕ ਨੂੰ ਦੁਪਹਿਰ 12:00 ਵਜੇ ਫਿਰ ਗੁਰਦੁਆਰ ਦੁਖਨਿਵਾਰਨ ਸਾਹਿਬ ਵਿਖੇ ਮੀਟਿੰਗ ਸੱਦ ਲਈ ਗਈ ਹੈ ਅਤੇ ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕਰ ਲਿਆ ਜਾਵੇਗਾ। ਧਰਨੇ ਦੀ ਅਗਵਾਈ ਕਰਨ ਵਾਲੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਜਿਲਾ ਜਨਰਲ ਸਕੱਤਰ ਅਤੇ ਸੁਖਵਿੰਦਰ ਸਿੰਘ ਤੁਲੇਵਾਲ ਤੋਂ ਇਲਾਵਾ ਧਰਨੇ ਨੂੰ ਸੁਖਵਿੰਦਰ ਸਿੰਘ ਲਾਲੀ, ਲਸ਼ਕਰ ਸਿੰਘ, ਸੂਬੇਦਾਰ ਨਰਾਤਾ ਸਿੰਘ, ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਗਦੀਪ ਸਿੰਘ ਪਹਾੜਪੁਰ, ਹਰਵਿੰਦਰ ਸਿੰਘ, ਦਾਰਾ ਸਿੰਘ, ਜਿਲਾ ਖਜਾਨਚੀ ਹਰਮੇਲ ਸਿੰਘ ਤੁੰਗਾ ਤੋਂ ਇਲਾਵਾ 300 ਦੇ ਲਗਭਗ ਕਿਸਾਨ ਸ਼ਾਮਲ ਹੋਏ।

Related Post