
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਲਾਈਟ ਗੁਲ ਹੋਣ ਕਾਰਨ ਸਟਾਫ ਤੇ ਮਰੀਜਾਂ ਨੂੰ ਕਰਨਾ ਪਿਆ ਔਕੜਾਂ ਦਾ ਸਾਹਮਣਾ
- by Jasbeer Singh
- February 5, 2025

ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਲਾਈਟ ਗੁਲ ਹੋਣ ਕਾਰਨ ਸਟਾਫ ਤੇ ਮਰੀਜਾਂ ਨੂੰ ਕਰਨਾ ਪਿਆ ਔਕੜਾਂ ਦਾ ਸਾਹਮਣਾ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਬੀਤੇ ਦਿਨੀਂ ਇੱਕ ਵਾਰ ਫਿਰ ਬਿਜਲੀ 10 ਤੋਂ 15 ਮਿੰਟਾਂ ਲਈ ਜਾਣ ਕਾਰਨ ਹਸਪਤਾਲ ਸਟਾਫ਼ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਮੁੜ ਪੰਜਾਬ ਸਰਕਾਰ ਦੇ ਸਿਹਤ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਪਿੱਛੇ ਤਕਨੀਕੀ ਕਾਰਨ ਦੱਸਿਆ ਜਾ ਰਿਹਾ ਹੈ । ਹਸਪਤਾਲ ਵਿਚ ਗਈ ਬਿਜਲੀ ਦੇ ਚਲਦਿਆਂ ਮਰੀਜ਼ਾਂ ਨੂੰ ਆਪਣੇ ਮੋਬਾਈਲਾਂ ਦੀਆਂ ਲਾਈਟਾਂ ਜਗਾ ਕੇ ਬੈਠਣਾ ਪਿਆ । ਇਥੇ ਹੀ ਬਸ ਨਹੀਂ ਕਈ ਮਰੀਜ਼ਾਂ ਨੂੰ ਚਲਦਾ ਇਲਾਜ ਵੀ ਡਾਕਟਰਾਂ ਤੋਂ ਮੋਬਾਈਲ ਟਾਰਚ ਦੀ ਰੌਸ਼ਨੀ ਵਿੱਚ ਹੀ ਕਰਵਾਉਣਾ ਪਿਆ । ਜਿਕਰਯੋਗ ਹੈ ਿਰਾਜਿੰਦਰਾ ਹਸਪਤਾਲ `ਚ ਬਿਜਲੀ ਬੰਦ ਹੋਣ ਦੀ ਦੋ ਹਫ਼ਤਿਆਂ `ਚ ਇਹ ਦੂਜੀ ਘਟਨਾ ਹੈ ।