

ਰਿਆਸਤੀ ਤੇ ਸ਼ਾਹੀ ਸ਼ਹਿਰ ਦੀ ਧੜਕਣ ਬਾਰਾਂਦਰੀ ਬਾਗ਼ ਵਿੱਚ ‘ਚੁਟਕਲਾ ਦਿਵਸ’ ਨੂੰ ਸਮਰਪਿਤ ਨੁੱਕੜ ਨਾਟਕ ‘ਅਨਮੋਲ ਰਤਨ ‘ ਸੰਨ੍ਹੀ ਸਿੱਧੂ ਲੇਖਕ ਤੇ ਡਾਇਰੈਕਟਰ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ) ਪਟਿਆਲਾ ਦੇ ਸਹਿਯੋਗ ਨਾਲ ਖੇਡਿਆ ਗਿਆ। ਇਸ ਦਾ ਸੈਰ ਕਰਨ ਆਉਂਦੇ ਲੋਕਾਂ ਨੇ ਅਨੰਦ ਮਾਣਿਆ। ਨਾਟਕ ਦੇ ਕਲਾਕਾਰਾਂ ਲਵਦੀਪ ਕੁਮਾਰ, ਵਿੱਕੀ ਚੌਹਾਨ, ਰਿਪਨ ਖੁੱਲਰ, ਰਵਿੰਦਰ ਸਿੰਘ, ਨਵਤੇਜ ਨੇ ਵਾਤਾਵਰਨ ਤੇ ਪਾਣੀ ਬਚਾਓ ਸਬੰਧੀ ਵੱਖ-ਵੱਖ ਹਾਸਾ ਠੱਠਾ ਕਰਦੇ ‘ਹਰ ਮਨੁੱਖ ਲਾਵੇ ਦੋ ਰੁੱਖ’ ਤੇ ‘ਜਲ ਸ਼ਕਤੀ ਮੁਹਿੰਮ’ ਤਹਿਤ ਤਮਾਸ਼ਾ ਦੀ ਪੇਸ਼ਕਾਰੀ ‘ਅਨਮੋਲ ਰਤਨ’ ਪੇਸ਼ ਕੀਤਾ। ਮੁੱਖ ਮਹਿਮਾਨ ਰਮੇਸ਼ ਧੀਮਾਨ ਸੇਵਾਮੁਕਤ ਹਾਰਟੀਕਲਚਰ ਵਿਭਾਗ ਸਨ। ਇਸ ਦੀ ਪ੍ਰਧਾਨਗੀ ਸਮਾਜਸੇਵੀ ਉਪਕਾਰ ਸਿੰਘ ਨੇ ਕੀਤੀ। ਇਸ ਮੌਕੇ ਸਤੀਸ਼ ਸੇਤੀਆ , ਸਤੀਸ਼ ਆਰਟਸ ਨੇ ਕਿਹਾ ਕਿ ਮਨੁੱਖ ਨੇ ਨਿੱਜੀ ਸੁਆਰਥਾਂ ਲਈ ਕੁਦਰਤੀ ਜਲ ਸਰੋਤਾਂ, ਸੋਮਿਆਂ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੋਈ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਡਵੋਕੇਟ ਰੋਹਿਤ ਹੰਸ, ਗੁਰਿੰਦਰਪਾਲ ਸੰਧੂ ਨੇ ਸਹਿਯੋਗ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.