

ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਰਾਜ ਪੱਧਰੀ ਪ੍ਰਦਰਸ਼ਨੀ ਲਗਾਈ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਅਤੇ ਹੁਨਰ ਦੇ ਸੁਮੇਲ ਦਾ ਪ੍ਰਤੀਕ ਹਨ ਇੰਸਪਾਇਰ ਅਵਾਰਡ ਮੁਕਾਬਲੇ : ਰਾਜੀਵ ਕੁਮਾਰ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦਾ ਮਾਡਲ ਰਾਸ਼ਟਰੀ ਇੰਸਪਾਇਰ ਅਵਾਰਡ ਮੁਕਾਬਲੇ ਲਈ ਚੁਣਿਆ ਗਿਆ ਪਟਿਆਲਾ, 28 ਮਈ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਵਿਗਿਆਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੰਸਪਾਇਰ ਐਵਾਰਡ ਮਾਨਕ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਸਕੱਤਰ ਸਕੂਲ ਸਿੱਖਿਆ ਪੰਜਾਬ ਅਨਿੰਦਿਤਾ ਮਿੱਤਰਾ ਦੀ ਦੇਖ-ਰੇਖ ਹੇਠ ਇਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ 42 ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਮਾਡਲਾਂ ਦੀ ਪ੍ਰਦਰਸ਼ਨੀ ਲਗਾ ਕੇ ਆਪਣੀ ਸੋਚ, ਰਚਨਾਤਮਕਤਾ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਰਾਜੀਵ ਕੁਮਾਰ ਸਹਾਇਕ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਇੰਸਪਾਇਰ ਅਵਾਰਡ ਮੁਕਾਬਲਿਆਂ ਨੂੰ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਅਤੇ ਨਵੀਨ ਆਵਿਸ਼ਕਾਰਾਂ ਦਾ ਅਧਾਰ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤਿਯੋਗਤਾਵਾਂ ਰਾਹੀਂ ਨੌਜਵਾਨ ਵਿਗਿਆਨ ਦੀ ਦੁਨੀਆ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਭਵਿੱਖ ਵਿੱਚ ਉੱਚ ਪੱਧਰ ਦੇ ਖੋਜਕਾਰ ਬਣਨ ਦੇ ਸਹੀ ਰਾਹ 'ਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਵੀ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਵਿਗਿਆਨ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖੀਏ, ਬਲਕਿ ਇਸ ਨੂੰ ਵਰਤੋ ਯੋਗ ਅਤੇ ਸਮਾਜਿਕ ਮਸਲਿਆਂ ਦੇ ਹੱਲ ਵਜੋਂ ਵਿਕਸਤ ਕਰੀਏ। ਸੰਦੀਪ ਨਾਗਰ ਪ੍ਰਿੰਸੀਪਲ ਡਾਈਟ ਨਾਭਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਕੇ ਆਪਣੇ ਜੀਵਨ ਵਿੱਚ ਹੀਰ ਜ਼ਿਆਦਾ ਸਿੱਖਣ ਦਾ ਯਤਨ ਕੀਤਾ ਹੈ। ਪ੍ਰਤੀਯੋਗਤਾ ਦੇ ਦੌਰਾਨ ਜੱਜਮੈਂਟ ਦੀ ਭੂਮਿਕਾ ਅਨੰਤ ਗੁਪਤਾ ਐਨ.ਆਈ.ਐਫ. ਦਿੱਲੀ, ਅਮਰਦੀਪ ਸਿੰਘ ਲੈਕਚਰਾਰ ਫਿਜ਼ਿਕਸ, ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ, ਅਤੇ ਸੁਖਪਾਲ ਸਿੰਘ ਸਾਇੰਸ ਮਾਸਟਰ, ਸਕੂਲ ਆਫ਼ ਐਮੀਨੈਂਸ ਬਰਨਾਲਾ ਨੇ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਡਲਾਂ ਨੂੰ ਨਿਰਪੱਖਤਾ ਅਤੇ ਤਕਨੀਕੀ ਮਾਪਦੰਡਾਂ ਦੇ ਅਧਾਰ 'ਤੇ ਮੁਲਾਂਕਣ ਕਰਦਿਆਂ ਰਾਸ਼ਟਰੀ ਪੱਧਰ ਤੇ ਸ਼ਮੂਲੀਅਤ ਕਰਨ ਲਈ ਵਧੀਆ ਮਾਡਲਾਂ ਦੀ ਚੋਣ ਕੀਤੀ। ਇਹਨਾਂ ਵਿੱਚ ਕਰਮਵੀਰ ਸਿੰਘ ਅੰਮ੍ਰਿਤਸਰ, ਅਰਪਿਤ ਕਪੂਰ ਅਤੇ ਹਰਜਿੰਦਰ ਸਿੰਘ ਦੋਵੇਂ ਲੁਧਿਆਣਾ, ਮਨਮੀਤ ਕੌਰ ਬਠਿੰਡਾ ਅਤੇ ਖੁਸ਼ੀ ਪਟਿਆਲਾ ਸ਼ਾਮਲ ਹਨ। ਇਹਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦਾ ਮਾਡਲ ਵੀ ਰਾਸ਼ਟਰੀ ਇੰਸਪਾਇਰ ਅਵਾਰਡ ਮੁਕਾਬਲੇ ਲਈ ਚੁਣਿਆ ਗਿਆ। ਸਮਾਪਤੀ ਮੌਕੇ ਤੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਇਹ ਸਮਾਗਮ ਵਿਦਿਆਰਥੀਆਂ ਲਈ ਨਾ ਸਿਰਫ਼ ਸਿੱਖਣ ਦਾ ਮੌਕਾ ਬਣਿਆ, ਸਗੋਂ ਉਨ੍ਹਾਂ ਵਿੱਚ ਵਿਗਿਆਨ ਅਤੇ ਆਵਿਸ਼ਕਾਰ ਦੀ ਚਿੰਗਾਰੀ ਨੂੰ ਹੋਰ ਤੇਜ਼ ਕਰ ਗਿਆ। ਇਸ ਮੌਕੇ ਗੁਰਵੀਰ ਕੌਰ ਸਟੇਟ ਇੰਸਪਾਇਰ ਅਵਾਰਡ ਕੋਆਰਡੀਨੇਟਰ ਮੁੱਖ ਦਫ਼ਤਰ, ਮੈਰੀਟੋਰੀਅਸ ਸਕੂਲ ਦੀ ਪ੍ਰਿੰਸੀਪਲ ਦੀਪ ਮਾਲਾ ਗੋਇਲ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਓਲਡ ਪੁਲਿਸ ਲਾਈਨ ਸਕੂਲ ਪਟਿਆਲਾ, ਸੁਨੀਲ ਕੁਮਾਰ ਸਟੇਟ ਕੋਆਰਡੀਨੇਟਰ, ਇੰਸਪਾਇਰ ਐਵਾਰਡ ਕੋਆਰਡੀਨੇਟਰ ਗਗਨਦੀਪ ਕੌਰ, ਹੈੱਡ ਮਾਸਟਰ ਜੀਵਨ ਕੁਮਾਰ ਨਾਭਾ, ਹੈੱਡ ਮਾਸਟਰ ਰਾਜਿੰਦਰ ਸਿੰਘ ਖਹਿਰਾ ਡੀਐੱਸਐੱਮ ਪਟਿਆਲਾ, ਲੈਕਚਰਾਰ ਜਸਵਿੰਦਰ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ, ਲਲਿਤ ਮੌਦਗਿਲ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਜਸਪਾਲ ਸ਼ਰਮਾ ਪਟਿਆਲਾ, ਨਤਾਲੀਆ ਸੂਦ, ਅਤੇ ਜਤਿੰਦਰ ਸਿੰਘ ਬੀ ਆਰ ਸੀ, ਰਸ਼ਮੀ ਬੀ ਆਰ ਸੀ, ਹਿਮਾਂਸ਼ੂ, ਗੁਰਪ੍ਰੀਤ ਕੌਰ ਬੀ ਆਰ ਸੀ, ਬਲਾਕ ਨੋਡਲ ਅਫ਼ਸਰ, ਬਲਾਕ ਰਿਸੋਰਸ ਪਰਸਨ, ਵੱਖ-ਵੱਖ ਸਕੂਲਾਂ ਦੇ ਗਾਈਡ ਅਧਿਆਪਕ ਅਤੇ ਪ੍ਰਿੰਸੀਪਲ ਵੀ ਮੌਜੂਦ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.