
ਪੈਨਸ਼ਨਰਜ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਆਯੋਜਿਤ
- by Jasbeer Singh
- December 5, 2024

ਪੈਨਸ਼ਨਰਜ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਆਯੋਜਿਤ ਪਟਿਆਲਾ : ਪੈਨਸ਼ਨਰਜ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬਾਬਾ ਅਮਰਜੀਤ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੇ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਵੱਟੀ ਚੁੱਪੀ ਅਤੇ ਟਾਲ ਮਟੋਲ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਦਾ ਹੱਲ ਕੱਢਿਆ ਜਾਵੇ । ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਬੀ. ਐਸ. ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਦੀ ਆਪ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੋ ਪੰਜਾਬ ਦੇ ਲੋਕਾਂ, ਕਿਸਾਨਾਂ, ਮਜਦੂਰਾਂ, ਮੁਲਾਜਮਾਂ ਅਤੇ ਪੈਨਸ਼ਨਰਜ਼ ਸਮੇਤ ਬੇਰੁਜਗਾਰ ਨੌਜੁਆਨਾ, ਵਪਾਰੀਆਂ ਨਾਲ ਜ਼ੋ ਵਾਅਦੇ ਕੀਤੇ ਗਏ ਸਨ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਤਾਂ ਮੁਲਾਜਮਾਂ ਅਤੇ ਪੈਨਸ਼ਨਰਜ਼ ਨੂੰ ਕੋਈ ਧਰਨੇ ਮੁਜਾਹਰੇ ਨਹੀਂ ਲਾਉਣੇ ਪੈਣਗੇ । ਇਨ੍ਹਾਂ ਦੀਆਂ ਮੰਗਾਂ ਜ਼ੋ ਪਿਛਲੀਆਂ ਸਰਕਾਰਾਂ ਨੇ ਹੱਲ ਨਹੀਂ ਕੀਤੀਆਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਤਕਰੀਬਨ 35 ਹਜਾਰ ਤੋਂ ਵੱਧ ਕੱਚੇ ਅਤੇ ਠੇਕੇ ਤੇ ਰੱਖੇ ਹੋਏ ਕਰਮਚਾਰੀਆਂ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਰੈਗੂਲਰ ਕਰ ਦਿੱਤਾ ਜਾਵੇਗਾ, ਜੇਕਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਤੇ ਐਮ. ਐਸ. ਪੀ. ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਖੁੱਦ ਫੈਸਲਾ ਕਰਕੇ 23 ਫਸਲਾਂ ਤੇ ਐਮ. ਐਸ. ਪੀ. ਦੇਵੇਗੀ । ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ, ਮੁਲਾਜਮਾਂ ਅਤੇ ਪੈਨਸ਼ਰਜ਼ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਪੰਜਾਬ ਵਿਚੋਂ ਚਾਰ ਹਫਤਿਆ ਵਿੱਚ ਨਸ਼ਾਂ ਖਤਮ ਕੀਤਾ ਜਾਵੇਗਾ, ਰਿਸ਼ਵਤਖੋਰੀ ਬੰਦ ਕੀਤੀ ਜਾਵੇਗੀ, ਬੇਰੁਜਗਾਰ ਨੌਜੂਆਨਾ ਨੂੰ ਨੌਕਰੀ ਲਈ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਪੰਜਾਬ ਵਿੱਚ ਹੀ ਉਦਯੋਗ ਲਗਾ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ, ਬੀ. ਐਸ. ਸੇਖੋਂ ਜਨਰਲ ਸਕੱਤਰ ਨੇ ਅੱਗੇ ਦੱਸਿਆ ਕਿ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿਚੋਂ ਹਰ ਮਹੀਨੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਜੱਜੀਆ ਲਾਇਆ ਜਾ ਰਿਹਾ ਹੈ । ਮੁਲਾਜਮਾਂ ਅਤੇ ਪੈਨਸ਼ਨਰਜ਼ ਦਾ ਮਿਤੀ 01012016 ਤੋਂ 30062021 ਤੱਕ ਦਾ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ। ਕੇਂਦਰ ਸਰਕਾਰ ਦੇ ਪੈਟਰਨ ਉੱਤੇ ਮਹਿੰਗਾਈ ਭੱਤੇ ਦੀਆਂ 11 ਪ੍ਰਤੀਸ਼ਤ ਦੀਆਂ ਕਿਸ਼ਤਾਂ ਵੀ ਬਕਾਇਆ ਪਈਆਂ ਹਨ। ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਵਾਰਵਾਰ ਮੀਟਿੰਗਾਂ ਦੇ ਕੇ ਮੁਲਤਵੀ ਕੀਤੀਆਂ ਜਾਂਦੀਆ ਹਨ ਜਿਸ ਨਾਲ ਮੁਲਾਜਮਾਂ ਤੇ ਪੈਨਸ਼ਨਰਾਂ ਵਿੱਚ ਮਾਨਸਿਕ ਤੌਰ ਤੇ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਮੁਲਾਜਮ ਲਗਾਤਾਰ ਧਰਨੇ ਮਜਾਹਰੇ ਅਤੇ ਰੈਲੀਆਂ ਕਰਨ ਲਈ ਮਜਬੂਰ ਹਨ । ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਰਜ਼ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮੀਟਿੰਗ ਦੇ ਕੇ ਹੱਲ ਕੀਤਾ ਜਾਵੇ। ਮੀਟਿੰਗ ਵਿੱਚ ਬਾਬਾ ਅਮਰਜੀਤ ਸਿੰਘ, ਵਿਨੋਦ ਸਲਵਾਨ, ਪਰਮਜੀਤ ਸਿੰਘ ਦਸੂਹਾ, ਐਮ.ਐਲ. ਕਪਿਲਾ, ਬੀ.ਐਸ. ਸੇਖੋਂ, ਸੁਖਦੇਵ ਸਿੰਘ, ਲਖਬੀਰ ਸਿੰਘ, ਕੰਵਰ ਜ਼ਸਵਿੰਦਰ ਪਾਲ ਸਿੰਘ, ਰਾਮ ਕਿਸ਼ਨ, ਰਾਮ ਸਰਨ ਪ੍ਰਾਸ਼ਰ, ਪਲਮਿੰਦਰ ਸਿੰਘ, ਬਲਵਿੰਦਰ ਸਿੰਘ ਪਨਖੂਹ, ਪਵਿੱਤਰ ਸਿੰਘ, ਜਸਦੀਸ਼ ਰਾਏ, ਹਰਜਸ ਸਿੰਘ, ਰਣਜੀਤ ਸਿੰਘ, ਕੁੰਵਰ ਸਿੰਘ ਚੌਹਾਨ, ਕੁਲਦੀਪ ਸਿੰਘ ਮਿਨਹਾਸ, ਪਰਮਜੀਤ ਸਿੰਘ ਜਲੰਧਰ, ਓਮ ਪ੍ਰਕਾਸ਼, ਅਵਤਾਰ ਸਿੰਘ ਬਮਰਾਹ, ਮਲਕੀਤ ਸਿੰਘ ਕੰਗ, ਲਖਵੀਰ ਸਿੰਘ ਸੰਧੂ, ਸ਼ਿਵਦੇਵ ਸਿੰਘ, ਜਗਦੇਵ ਮਾਨ, ਮਹਿੰਦਰ ਸਿੰਘ ਫਿਰੋਜਪੁਰ, ਜਰਨੈਲ ਸਿੰਘ, ਸੁਰਿੰਦਰ ਸਿੰਘ ਸ਼ਾਹਪੁਰ ਕੰਡੀ, ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.