
ਪਿੰਡ ਫੱਗਣ ਮਾਜਰਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆ ਨੂੰ ਵੰਡੀ ਸਟੇਸ਼ਨਰੀ
- by Jasbeer Singh
- May 8, 2025

ਪਿੰਡ ਫੱਗਣ ਮਾਜਰਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆ ਨੂੰ ਵੰਡੀ ਸਟੇਸ਼ਨਰੀ ਬਸੰਤ ਰਿਤੂ ਕਲੱਬ ਕਰ ਚੁੱਕਿਆ 30000 ਵਿਦਿਆਰਥੀਆਂ ਦੀ ਸਹਾਇਤਾ : ਰਾਜੇਸ਼ ਸ਼ਰਮਾ ਪਟਿਆਲਾ : ਪਿੰਡ ਫੱਗਣ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ । ਇਸ ਦੀ ਪ੍ਰਧਾਨਗੀ ਬਸੰਤ ਰਿਤੂ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰ. ਹਰਜੀਤ ਸਿੰਘ ਉੱਘੇ ਸਮਾਜ ਸੇਵਕ ਵੀ ਪੁੱਜੇ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਬੋਲਦੇ ਹੋਏ ਆਖਿਆ ਕਿ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਪਿਛਲੇ 30 ਸਾਲਾਂ ਤੋਂ ਪਟਿਆਲਾ ਜਿਲਾ ਦੇ ਪਿੰਡਾਂ ਅਤੇ ਸ਼ਹਿਰ ਦੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੀ ਵਿਦਿਆਰਥੀਆਂ ਨੂੰ ਪਠਨ ਸਮੱਗਰੀ, ਸਟੇਸ਼ਨਰੀ, ਵਰਦੀਆਂ, ਜ਼ਸਰੀਆਂ, ਬੂਟ, ਛੱਤ ਵਾਲੇ ਪੱਖੇ ਅਤੇ ਸਕੂਲਾਂ ਵਿੱਚ ਸਬਮਰਸੀਬਲ ਪੰਪ ਲਗਾਉਣ ਦੀ ਸੇਵਾ ਨਿਭਾ ਰਿਹਾ ਹੈ ਅਤੇ ਕਲੱਬ ਵੱਲੋਂ ਹੁਣ ਤੱਕ 30 ਹਜਾਰ ਤੋਂ ਵੱਧ ਲੋੜਵੰਦ ਵਿਦਿਆਰਥੀ ਜ਼ੋ ਕਿ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ ਉਹਨਾਂ ਦੀ ਮਦਦ ਕਰ ਚੁੱਕਾ ਹੈ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ। ਇਸ ਬਾਲ ਵਿਕਾਸ ਕੈਂਪ ਦੀ ਸ਼ੁਰੂਆਤ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਅਤੇ ਅਧਿਆਪਕ ਅਮਨਦੀਪ ਕੁਮਾਰ ਵੱਲੋਂ ਬੜੇ ਸੁਰੀਲੇ ਢੰਗ ਨਾਲ ਦੇਸ਼ ਭਗਤੀ ਦਾ ਗੀਤ ਗਾਇਨ ਕੀਤਾ ਗਿਆ। ਸਕੂਲ ਦੇ ਹੈਡ ਟੀਚਰ ਮੈਡਮ ਲਖਵਿੰਦਰ ਕੌਰ ਨੇ ਆਖਿਆ ਕਿ ਉਹਨਾਂ ਨੇ ਸਕੂਲ ਵਿਖੇ ਪੜ ਰਹੇ 100 ਵਿਦਿਆਰਥੀਆਂ ਨੂੰ ਬਸੰਤ ਰਿਤੂ ਕਲੱਬ ਵੱਲੋਂ ਸਟੇਸ਼ਨਰੀ ਦਿੱਤੀ ਗਈ ਅਤੇ ਜ਼ੋ ਉਹਨਾ ਦੇ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਵੱਲੋਂ ਛੱਤ ਵਾਲੇ ਪੱਖੇ ਲਗਾਉਣ ਦੀ ਜ਼ੋ ਆਉਣ ਵਾਲੇ ਸਮੇਂ ਸੇਵਾ ਕੀਤੀ ਜਾਵੇਗੀ ਉਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਅਤੇ ਪਟਿਆਲਾ ਜਿਲੇ ਵਿੱਚ ਬਹੁਤ ਘੱਟ ਸੰਸਥਾਵਾਂ ਹਨ ਜ਼ੋ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਹਾਇਤਾ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਅਧਿਆਪਕ ਅਨਿਲ ਭਾਰਦਵਾਜ ਅਤੇ ਅਮਨਦੀਪ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕੀਤੇ।