

ਜਾਗਦੇ ਰਹੋ ਕਲੱਬ ਦੇ ਕਾਰਜ ਸਲਾਘਾਯੋਗ : ਪ੍ਰੋ.ਬਡੂੰਗਰ ਲੋੜਵੰਦ ਧੀਆਂ ਦੇ ਵਿਆਹ ਵਿੱਚ ਮੱਦਦ ਕਰਨਾ,ਤੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈੱਨਜ਼ ਵਾਲੇ ਫਰੀ ਆਪਰੇਸ਼ਨ ਕਰਵਉਣਾ ਨੇਕ ਕਾਰਜ : ਪ੍ਰੋ. ਬਡੂੰਗਰ ਪਟਿਆਲਾ : ਪਿਛਲੇ ਲੰਮੇ ਸਮੇਂ ਤੋਂ ਜਾਗਦੇ ਰਹੋ ਕਲੱਬ ਪਟਿਆਲਾ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ।ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ੋਮਣੀ ਕਮੇਟੀ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਦੇ ਕਾਰਜ ਸਲਾਘਾਯੋਗ ਹਨ । ਲੋੜਵੰਦ ਧੀਆਂ ਦੇ ਵਿਆਹ ਵਿੱਚ ਮੱਦਦ ਕਰਨਾ,ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈੱਨਜ਼ ਵਾਲੇ ਫਰੀ ਆਪਰੇਸ਼ਨ ਕਰਵਉਣਾ, ਗਰੀਬ ਬੱਚਿਆਂ ਦੀ ਪੜਾਈ ਵਿੱਚ ਮੱਦਦ ਕਰਨਾ, ਭਰੂਣ ਹੱਤਿਆ ਨੂੰ ਰੋਕਣਾ, ਬਿਨਾ ਦਾਜ ਦਹੇਜ਼ ਤੋਂ ਵਿਆਹ ਕਰਵਾਉਣੇ,ਖੂਨਦਾਨ ਕੈਪ ਤੇ ਮੈਡੀਕਲ ਕੈਂਪ ਲਗਾਉਣੇ, ਹਰ ਸਾਲ ਨਵਜੰਮੀਆ ਧੀਆਂ ਦੀ ਲੋਹੜੀ ਮਨਾਉਣਾ, ਬੂਟੇ ਲਗਾਉਣੇ, ਮਰਨ ਉਪਰੰਤ ਲੋਕਾਂ ਨੂੰ ਸਰੀਰ ਦਾਨ,ਤੇ ਅੱਖਾਂ ਦਾਨ ਬਾਰੇ ਜਾਗਰੂਕ ਕਰਨਾ, ਨੌਜਵਾਨਾਂ ਨੂੰ ਖੇਡਾਂ ਵਿੱਚ ਜੋੜਨਾ, ਨਸਿਆਂ ਨੂੰ ਰੋਕਣਾ ਆਦਿ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਕਰ ਰਿਹਾ ਹੈ । ਪ੍ਰੋਫੈਸਰ ਬਡੂੰਗਰ ਵੱਲੋਂ ਜਾਗਦੇ ਰਹੋ ਕਲੱਬ ਨੂੰ ਦਸ ਹਜ਼ਾਰ ਦੀ ਮਾਲੀ ਸਹਾਇਤਾ ਦਾ ਚੈੱਕ ਦਿੱਤਾ ਗਿਆ ਅਤੇ ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਮੇਂ ਸਮੇਂ ਤੇ ਜਾਗਦੇ ਰਹੋ ਕਲੱਬ ਨੂੰ ਸਹਿਯੋਗ ਕਰਦੇ ਰਹਾਂਗੇ । ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ੋਮਣੀ ਕਮੇਟੀ, ਜਸਮੇਰ ਸਿੰਘ ਲਾਛੜੂ ਮੈਂਬਰ ਸ਼ੋਮਣੀ ਕਮੇਟੀ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਬਲਜਿੰਦਰ ਸਿੰਘ ਭਾਟੀਆ, ਅਮਰਿੰਦਰ ਸਿੰਘ, ਹਰਕ੍ਰਿਸ਼ਨ ਸਿੰਘ ਸੁਰਜੀਤ, ਧਰਮਿੰਦਰ ਸਿੰਘ ਸਰਾਂ ਅਤੇ ਜਸਦੇਵ ਸਿੰਘ ਹਾਜਰ ਸੀ ।