post

Jasbeer Singh

(Chief Editor)

ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀਆਂ ਕਿਸਾਨ ਦੀਆਂ 17 ਪਾਲਤੂ ਬੱਕਰੀਆਂ

post-img

ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀਆਂ ਕਿਸਾਨ ਦੀਆਂ 17 ਪਾਲਤੂ ਬੱਕਰੀਆਂ ਜੈਤੋ : ਪੰਜਾਬ ਦੇ ਸ਼ਹਿਰ ਜੈਤੋਂ ਦੇ ਪਿੰਡ ਰੋੜੀਕਪੂਰਾ ਦੇ ਕਿਸਾਨ ਹਰਦੀਪ ਸਿੰਘ ਦੀਆਂ ਬੱਕਰੀਆਂ ਨੂੰ ਬੀਤੀ ਰਾਤ ਆਵਾਰਾ ਕੁੱਤੇ ਹਮਲਾ ਕਰਕੇ ਨੋਚ ਨੋਚ ਖਾ ਗਏ ਅਤੇ ਕਈਆਂ ਬੱਕਰੀਆਂ ਨੂੰ ਨਕਾਰਾ ਕਰ ਦਿੱਤਾ। ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਬੱਕਰੀ ਪਾਲਣ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਖੇਤ ਵਿਚ ਬੱਕਰੀ (ਗੌਟ) ਫਾਰਮ ਬਣਾਇਆ ਹੋਇਆ ਹੈ ਤੇ ਅੱਜ ਸਵੇਰੇ ਜਦ ਉਹ ਆਪਣੇ ਫਾਰਮ ਹਾਊਸ `ਤੇ ਪਹੁੰਚਿਆ ਤਾਂ ਦੇਖਿਆ ਕਿ ਵੱਡੀ ਗਿਣਤੀ ਵਿਚ ਆਵਾਰਾ ਕੁੱਤੇ ਬੱਕਰੀਆਂ ਨੋਚ ਨੋਚ ਕੇ ਖਾ ਰਹੇ ਸਨ । ਉਨ੍ਹਾਂ ਆਪਣੇ ਸਾਥੀਆਂ ਮਦਦ ਬੜੀ ਜੱਦੋ ਜਹਿਦ ਨਾਲ ਕੁੱਤਿਆਂ ਨੂੰ ਫਾਰਮ ਹਾਊਸ ਤੋਂ ਬਾਹਰ ਕੱਢਿਆ ਤਾਂ ਦੇਖਿਆ ਕਿ 17 ਬੱਕਰੀਆਂ ਦੀ ਮੌਤ ਹੋ ਚੁੱਕੀ ਸੀ ਅਤੇ 10 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਸਨ । ਉਨ੍ਹਾਂ ਅੱਗੇ ਦੱਸਿਆ ਕਿ ਬੱਕਰੀਆਂ ਦੀ ਸੁਰੱਖਿਆ ਲਈ ਬਣਾਏ ਗਏ ਬਿਲਡਿੰਗ ਦੇ ਦਰਵਾਜ਼ੇ ਦੇ ਹੇਠਲੇ ਪਾਸਿਓਂ ਆਵਾਰਾ ਕੁੱਤਿਆ ਵਲੋਂ ਮਿੱਟੀ ਪੱਟੀ ਗਈ ਅਤੇ ਉਸ ਰਸਤਿਓਂ ਅੰਦਰ ਵੜ ਕੇ ਬੱਕਰੀਆਂ `ਤੇ ਹਮਲ ਕੀਤਾ । ਬੱਕਰੀ ਪਾਲਕ ਹਰਦੀਪ ਸਿੰਘ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ।

Related Post

Instagram