ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਆਇਆ ਤੇਜ ਭੂਚਾਲ
ਫਿਲੀਪੀਨਜ਼, 8 ਜੂਨ 2026 : ਫਿਲੀਪੀਨਜ਼ (Philippines) ਦੇ ਮਿੰਡਾਨਾਓ ਖੇਤਰ ਵਿੱਚ ਅੱਜ ਸਵੇਰੇ ਵੇਲੇ ਹੀ 7. 8 ਤੀਬਰਤਾ ਵਾਲਾ ਤੇਜ ਭੂਚਾਲ (Earthquake) ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਅਮਰੀਕੀ ਭੂ-ਵਿਗਿਆਨ ਸਰਵੇੇਖਣ ਵਿਚ ਕੀ ਆਇਆ ਹੈ ਸਾਹਮਣੇ
ਮਿਲੀ ਜਾਣਕਾਰੀ ਅਨੁਸਾਰ ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਜੋ ਅੱਜ ਸਵੇਰੇ 7.8 ਤੀਬਰਤਾ (Intensity) ਦਾ ਭੂਚਾਲ ਆਇਆ ਹੈ ਦੇ ਕਾਰਨ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਜਾਪਾਨ ਦੇ ਕਈ ਤੱਟਵਰਤੀ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਅਮਰੀਕੀ ਭੂ-ਵਿਗਿਆਨ (American geology) ਸਰਵੇਖਣ ਦੇ ਅਨੁਸਾਰ ਭੂਚਾਲ ਦਾ ਕੇਂਦਰ ਫਿਲੀਪੀਨਜ਼ ਦੇ ਬੁਰੀਆਸ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਸੀ । ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 7:37 ਵਜੇ ਆਇਆ।
ਭੂਚਾਲ ਦੇ ਤੇਜ ਝਟਕਿਆਂ ਕਾਰਨ ਵਧ ਗਿਆ ਸੁਨਾਮੀ ਦਾ ਖਤਰਾ
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (ਜੀ. ਐਫ. ਜੈਡ) ਨੇ ਕਿਹਾ ਕਿ ਭੂਚਾਲ ਘੱਟ ਡੂੰਘਾਈ `ਤੇ ਆਇਆ, ਜਿਸ ਕਾਰਨ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਸੁਨਾਮੀ ਦਾ ਖ਼ਤਰਾ ਵਧ ਗਿਆ । ਅਮਰੀਕੀ ਸੁਨਾਮੀ ਚੇਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਅੱਜ ਸਵੇਰੇ ਵੇਲੇ ਹੀ 7. 8 ਤੀਬਰਤਾ ਵਾਲਾ ਤੇਜ ਭੂਚਾਲ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਤਾਵਨੀ ਪ੍ਰਣਾਲੀ ਨੇ ਖੇਤਰ ਵਿੱਚ ਖਤਰਨਾਕ ਲਹਿਰਾਂ ਦੀ ਚੇਤਾਵਨੀ ਦਿੱਤੀ ਹੈ, ਜਦੋਂ ਕਿ ਇੰਡੋਨੇਸ਼ੀਆ ਦੀ ਭੂ-ਭੌਤਿਕ ਵਿਗਿਆਨ ਏਜੰਸੀ ਨੇ ਵੀ ਉੱਤਰ-ਪੂਰਬੀ ਤੱਟਵਰਤੀ ਖੇਤਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ ।
ਕੀ ਆਖਿਆ ਭੂਚਾਲ ਵਿਗਿਆਨ ਨੇ
ਫਿਲੀਪੀਨ ਇੰਸਟੀਚਿਊਟ ਆਫ਼ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਆਮ ਲਹਿਰਾਂ ਤੋਂ ਇੱਕ ਮੀਟਰ ਤੋਂ ਵੱਧ ਲਹਿਰਾਂ ਆ ਸਕਦੀਆਂ ਹਨ । ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਚੀ ਜ਼ਮੀਨ `ਤੇ ਜਾਂ ਸੁਰੱਖਿਅਤ ਥਾਂ `ਤੇ ਜਾਣ ਦੀ ਸਲਾਹ ਦਿੱਤੀ ਗਈ ਸੀ । ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭੂਚਾਲ ਤੋਂ ਬਾਅਦ ਤੇਜ਼ ਝਟਕੇ ਆ ਸਕਦੇ ਹਨ। ਹੁਣ ਤੱਕ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ।
