post

Jasbeer Singh

(Chief Editor)

Patiala News

ਪਟਿਆਲਾ 'ਚ ਤੇਜ ਹਵਾਵਾਂ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਝੰਬਿਆ

post-img

ਪਟਿਆਲਾ 'ਚ ਤੇਜ ਹਵਾਵਾਂ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਝੰਬਿਆ -36 ਐਮ. ਐਮ. ਹੋਈ ਬਰਸਾਤ, ਪਾਰਾ 23 ਡਿਗਰੀ ਰਿਹਾ ਮੁੜ ਪਟਿਆਲਵੀਆਂ ਨੂੰ ਕਰਵਾਇਆ ਠੰਡਕ ਦਾ ਅਹਿਸਾਸ ਪਟਿਆਲਾ : ਮੌਸਮ ਦੇ ਬਦਲੇ ਮਿਜਾਜ ਕਾਰਨ ਲੰਘੇ ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਨੇ ਜਿਥੇ ਇਕ ਵਾਰ ਫਿਰ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ, ਉਥੇ ਅੱਜ ਪਈ ਭਰਵੀਂ ਬਾਰਸ਼ ਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ ਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਹੋ ਗਿਆ ਹੈ । ਭਰਵੀਂ ਬਰਸਾਤ ਅਤੇ ਗੜੇਮਾਰੀ ਨੇ ਸਾਉਣੀ ਦੀ ਮੁੱਖ ਫਸਲ ਕਣਕ ਸਮੇਤ ਸਬਜੀਆਂ ਤੇ ਹੋਰਨਾਂ ਫਸਲਾਂ ਦਾ ਨੁਕਸਾਨ ਕੀਤਾ ਹੈ । ਕਿਸਾਨਾਂ ਅਨੁਸਾਰ ਗੜੇਮਾਰੀ ਕਾਰਨ ਕਣਕ ਦਾ ਝਾੜ ਘਟਣਾ ਤਹਿ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸ਼ਾਨ ਹੋਵੇਗਾ । ਪਿਛਲੇ ਕਈ ਦਿਨਾਂ ਤੋਂ ਤਾਪਮਾਨ ਉੱਚਾ ਚੱਲ ਰਿਹਾ ਸੀ ਤੇ ਬਰਸਾਤ ਹੋਣ ਨਾਲ ਪਾਰਾ ਕਈ ਡਿਗਰੀ ਹੇਠਾ ਆ ਗਿਆ ਹੈ । ਸ਼ੁੱਕਰਵਾਰ ਨੂੰ ਪਟਿਆਲੇ ਦਾ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਘੱਟੋਂ ਘੱਟ ਤਾਪਮਾਨ 16 ਡਿਗਰੀ ਰਿਹਾ । ਸ਼ੁੱਕਰਵਾਰ ਦੇਰ ਸ਼ਾਮ ਤੱਕ 36 ਐਮਐਮ ਬਾਰਿਸ ਹੋਈ, ਜੋ ਕਿ ਸਭ ਤੋਂ ਵੱਧ ਦਰਜ ਕੀਤੀ ਗਈ । ਖੇਤੀਬਾੜੀ ਵਿਭਾਗ ਅਨੁਸਾਰ ਪਈ ਬਰਸਾਤ ਨਾਲ ਭਾਵੇ ਕੋਈ ਨੁਕਸ਼ਾਨ ਨਹੀਂ ਹੋਇਆ ਸੀ ਪਰ ਜੇਕਰ ਹੋਰ ਜਿਆਦਾ ਬਰਸਾਤ ਹੁੰਦੀ ਹੈ ਤਾਂ ਨੁਕਸ਼ਾਨ ਹੋ ਸਕਦਾ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਤੇ ਚੱਲੀਆਂ ਤੇਜ ਹਵਾਵਾਂ ਨਾਲ ਉਨ੍ਹਾਂ ਦੀ ਕਣਕ ਦੀ ਫਸਲ ਡਿੱਗ ਗਈ ਸੀ ਅਤੇ ਅੱਜ ਪਏ ਗੜਿਆਂ ਨਾਲ ਹੋਰ ਨੁਕਸ਼ਾਨ ਹੋਣ ਦਾ ਖਦਸਾ ਬਣ ਗਿਆ ਹੈ । ਉਨ੍ਹਾਂ ਦੱਸਿਆ ਕਿ ਤੇਜ ਬਾਰਿਸ ਦੇ ਨਾਲ ਨਾਲ ਚੱਲੀਆਂ ਤੇਜ ਹਵਾਵਾਂ ਨਾਲ ਰਹਿੰਦੀ ਕਣਕ ਵੀ ਧਰਤੀ ਨਾਲ ਵਿੱਛ ਗਈ ਹੈ ਤੇ ਮੀਂਹ ਦਾ ਪਾਣੀ ਫਸਲ ਦੇ ਉਪਰ ਨੂੰ ਲੰਘਣ ਕਾਰਨ ਬਣਨ ਵਾਲੇ ਦਾਣੇ ਖਰਾਬ ਹੋਣ ਦਾ ਡਰ ਵੀ ਸਤਾਉਣ ਲੱਗਾ ਹੈ । ਬਾਰਸ਼ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ : ਮੁੱਖ ਖੇਤੀਬਾੜੀ ਅਫਸਰ ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਆਈਆਂ ਰਿਪੋਰਟਾਂ 'ਚ ਭਾਵੇ ਨੁਕਸ਼ਾਨ ਦਾ ਖਦਸਾ ਘੱਟ ਹੈ ਪਰ ਹਾਲੇ ਬਾਰਿਸ ਹੋ ਰਹੀ ਹੈ ਤੇ ਕੱਲ੍ਹ ਤੱਕ ਆਈਆਂ ਰਿਪੋਰਟਾਂ ਉਪਰੰਤ ਹੀ ਸਹੀ ਅਨੁਮਾਨ ਲਗਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਦਾਣਾ ਬਣ ਕੇ ਪੱਕਣ ਵੱਲ ਜਾਂਦਾ ਹੈ ਤੇ ਜੇਕਰ ਉਸ ਸਮੇਂ ਗੜੇਮਾਰੀ ਹੋਵੇ ਤਾਂ ਨੁਕਸ਼ਾਨ ਹੁੰਦਾ ਹੈ ਪਰ ਹਾਲੇ ਕਣਕਾਂ ਦਾਣਾ ਬਣਨ ਦੀ ਸਟੇਜ 'ਤੇ ਹਨ, ਜਿਸ ਕਾਰਨ ਨੁਕਸ਼ਾਨ ਘੱਟ ਹੋਣ ਦਾ ਅਨੁਮਾਨ ਹੈ । ਪਟਿਆਲਾ ਸ਼ਹਿਰ ਹੋਇਆ ਪਾਣੀ ਪਾਣੀ ਸ਼ੁੱਕਰਵਾਰ ਨੂੰ ਹੋਈ ਭਰਵੀ ਬਰਸਾਤ ਨਾਲ ਸ਼ਾਹੀ ਸ਼ਹਿਰ ਦੀਆਂ ਸ਼ੜਕਾ ਤੇ ਗਲੀਆਂ ਵੀ ਜਲ-ਥਲ ਹੋ ਗਈਆਂ। ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਰਾਹਗਿਰਾਂ ਨੂੰ ਆਪਣੀ ਮੰਜ ਿਲਾਂ ਤੱਕ ਪਹੁੰਚਣ 'ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਸ਼ਹਿਰ ਦੇ ਭਾਸਾ ਵਿਭਾਗ, ਅਨਾਰਦਾਣਾ ਚੌਂਕ, ਮਾਡਲ ਟਾਊਨ, ਪੁਰਾਣਾ ਬੱਸ ਸਟੈਂਡ. ਤ੍ਰਿਪੜੀ, ਕੜਾਹਵਾਲਾ ਚੌਂਕ ਸਮੇਤ ਕਈ ਹੋਰਨਾਂ ਥਾਵਾਂ 'ਤੇ ਪਾਣੀ ਭਰ ਗਿਆ । ਤੇਜ ਬਾਰਿਸ ਨਾਲ ਸ਼ਹਿਰ 'ਚ ਦਿਨ ਵੇਲੇ ਵੀ ਰਾਤ ਵਰਗਾ ਅਹਿਸਾਸ ਹੋ ਰਿਹਾ ਸੀ। ਲੋਕ ਆਪਣੇ ਵਾਹਨਾਂ ਦੀਆਂ ਲਾਇਟਾ ਲਗਾ ਕੇ ਆਪਣੀ ਮੰਜਿਲ ਵੱਲ ਵਧਦੇ ਰਹੇ ।

Related Post