post

Jasbeer Singh

(Chief Editor)

National

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

post-img

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਨੂੰ ਅੰਜਾਮ ਦੇ ਦਿੱਤਾ। ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ ਬੀ. ਟੈੱਕ ਕਰ ਰਹੇ ਮੁਲਜ਼ਮ ਉਤਸਵ ਮੰਡਲ (24) ਨੂੰ ਗਾਜ਼ੀਆਬਾਦ ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ 25 ਲੱਖ ਰੁਪਏ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਕ ਰੁਪਇਆ ਪਾ ਕੇ ਕੱਢ ਲੈਂਦਾ ਸੀ 2000 ਰੁਪਏ ਪੁਲਸ ਅਨੁਸਾਰ, ਉਤਸਵ ਐਪ ਦੇ ਵਾਲੇਟ ਸਿਸਟਮ `ਚ ਛੇੜਛਾੜ ਕਰ ਕੇ ਇਕ ਰੁਪਇਆ ਪਾ ਕੇ 2000 ਰੁਪਏ ਤੱਕ ਵਿਖਾ ਦਿੰਦਾ ਸੀ । ਉਹ ਇਹ ਰਕਮ ਆਪਣੇ ਲਿੰਕਡ ਬੈਂਕ ਅਕਾਊਂਟ `ਚ ਟਰਾਂਸਫਰ ਕਰ ਲੈਂਦਾ ਸੀ । ਇਸ ਤਰੀਕੇ ਨਾਲ ਉਸ ਨੇ 20 ਬੈਂਕਾਂ `ਚ ਕੁੱਲ 1 ਕਰੋੜ 1 ਲੱਖ 14 ਹਜ਼ਾਰ 95 ਰੁਪਏ ਇਕੱਠੇ ਕਰ ਲਏ ਸਨ। ਫੈਂਟੇਸੀ ਗੇਮਿੰਗ ਐਪਸ `ਚ ਯੂਜ਼ਰ ਅਸਲੀ ਖਿਡਾਰੀਆਂ ਦੇ ਆਧਾਰ `ਤੇ ਆਪਣੀ ਵਰਚੁਅਲ ਟੀਮ ਬਣਾਉਂਦੇ ਹਨ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਅਨੁਸਾਰ ਪੈਸੇ ਜਿੱਤਦੇ ਹਨ। ਹੁਨਰ ਆਧਾਰਿਤ ਇਨ੍ਹਾਂ ਐਪਸ `ਚ ਗਲਤ ਵਰਤੋਂ `ਤੇ ਆਰਥਿਕ ਧੋਖਾਦੇਹੀ ਦਾ ਖਦਸ਼ਾ ਵੀ ਰਹਿੰਦਾ ਹੈ।

Related Post

Instagram