post

Jasbeer Singh

(Chief Editor)

Patiala News

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵੱਲੋਂ ਵਿਦਿਆਰਥੀ ਕੌਂਸਲ ਸਨਮਾਨਿਤ

post-img

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵੱਲੋਂ ਵਿਦਿਆਰਥੀ ਕੌਂਸਲ ਸਨਮਾਨਿਤ ਪਟਿਆਲਾ, 12 ਜੁਲਾਈ ( ) ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ ਅਕਾਦਮਿਕ ਸੈਸ਼ਨ 2024-2025 ਲਈ ਚੁਣੀ ਗਈ ਵਿਦਿਆਰਥੀ ਕੌਂਸਲ ਨੂੰ ਪਦਵੀਆਂ ਨਾਲ ਸਨਮਾਨਿਤ ਕਰਨ ਲਈ ਸਮਾਰੋਹ ਆਯੋਜਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀਮਤੀ ਭਾਰਤੀ ਕਵਾਤਰਾ ਇੰਚਾਰਜ ਜੂਨੀਅਰ ਵਿੰਗ ਅਤੇ ਸਟਾਫ਼ ਨੇ ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ ਦਾ ਅਤੇ ਸਾਬਕਾ ਵਿਦਿਆਰਥੀ ਦੇਵਦਰਸ਼ਦੀਪ ਸਿੰਘ ਜਿਨ੍ਹਾਂ ਨੇ ਯੂ. ਪੀ. ਐੱਸ. ਸੀ. ਵਿਚ 340 ਰੈਂਕ ਪ੍ਰਾਪਤ ਕੀਤਾ, ਦਾ ਮੁੱਖ ਮਹਿਮਾਨ ਵਜੋਂ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ ਅਤੇ ਉਪਰੰਤ ਸ਼ਮ੍ਹਾਂ ਰੌਸ਼ਨ ਕੀਤੀ ਗਈ। ਮੁੱਖ ਮਹਿਮਾਨ ਦੇਵਦਰਸ਼ਦੀਪ ਸਿੰਘ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਦੇਵਦਰਸ਼ਦੀਪ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀ ਪ੍ਰੀਸ਼ਦ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਆਗੂ ਵਜੋਂ ਉਭਰਨ ਲਈ ਆਪਣੇ ਜੀਵਨ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਸੀਨੀਅਰ ਵਿੰਗ ਦੀ ਕਪਤਾਨ ਜਸਕਿਰਤ ਕੌਰ ਅਤੇ ਤਨਮਯ ਗੁਪਤਾ ਵੱਲੋਂ ਵਿਦਿਆਰਥੀ ਕੌਂਸਲ ਦੀ ਅਗਵਾਈ ਕੀਤੀ ਗਈ। ਅਰੁਨਦੀਪ ਸਿੰਘ ਨੂੰ ਹੈੱਡ ਬੁਆਏ ਅਤੇ ਅਰਸ਼ਮਾਨ ਕੌਰ ਸਿੱਧੂ ਨੂੰ ਹੈੱਡ ਗਰਲ ਚੁਣਿਆ ਗਿਆ। ਸੀਨੀਅਰ ਵਿੰਗ ਦੇ ਨਾਲ-ਨਾਲ ਜੂਨੀਅਰ ਵਿੰਗ ਤੋਂ ਵੀ ਏਕਮਜੋਤ ਸਿੰਘ ਬਾਜਵਾ ਅਤੇ ਸੀਰਤਪ੍ਰੀਤ ਕੌਰ ਮਾਨ ਨੂੰ ਸਕੂਲ ਕਪਤਾਨ ਵਜੋਂ ਚੁਣਿਆ ਗਿਆ। ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ ਵੱਲੋਂ ਸਕੂਲ ਪ੍ਰੀਫੈਕਟਸ ਅਤੇ ਹਾਊਸ ਪ੍ਰੀਫੈਕਟਸ ਨੂੰ ਬੈਚ ਅਤੇ ਸੈਸ਼ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਕੌਂਸਲ ਨੇ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਬਾਬਾ ਜੋਰਾਵਰ ਸਿੰਘ ਹਾਊਸ ਦੁਆਰਾ ਜੇਤੂ ਹਾਊਸ ਟਰਾਫੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ ਭੰਗੜਾ ਵੀ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਨੇ ਸਮੂਹਿਕ ਰੂਪ ਵਿੱਚ ਸਕੂਲ ਗੀਤ ਗਾਇਆ। ਰਾਸ਼ਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਹੋਈ।

Related Post