ਸਕੂਲ ਵਿਚ ਖੇਡਦੇ ਖੇਡਦੇ ਵਿਦਿਆਰਥਣ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ ਜੈਪੁਰ, 27 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਨਾਗੌਰ ਜਿਲੇ ਦੇ ਇਕ ਸਕੂਲ ਵਿਚ ਖੇਡਦੇ ਖੇਡਦੇ ਇਕ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ। ਕਿੰਨੇ ਸਾਲਾਂ ਦੀ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਨਾਗੌਰ ਜਿਲੇ ਦੇ ਇਕ ਪ੍ਰਾਈਵੇਟ ਸਕੂਲ ਵਿਚ ਜੋ ਖੇਡਦੇ ਖੇਡਦੇ ਇਕ ਸਕੂਲ ਵਿਦਿਆਰਥਣ ਦੀ ਮੌਤ ਹੋ ਗਈ ਹੈ ਦੀ ਉਮਰ ਸਿਰਫ਼ 9 ਸਾਲ ਹੈ। ਜਾਣਕਾਰੀ ਮੁਤਾਬਕ ਉਕਤ ਘਟਨਾ 23 ਫ਼ਰਵਰੀ ਦੀ ਸਵੇਰ ਨੂੰ ਗੋਟਨ ਕਸਬੇ ਦੇ ਗੋਟਨ ਇੰਟਰਨੈਸ਼ਨਲ ਸਕੂਲ ’ਚ ਵਾਪਰੀ । ਕੀ ਦੱਸਿਆ ਸਕੂਲ ਮੈਨੇਜਮੈਂਟ ਨੇ ਜਿਸ ਸਕੂਲ ਦੀ 9 ਸਾਲਾ ਵਿਦਿਆਰਥਣ ਦੀ ਖੇਡਦੇ ਖੇਡਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ ਉਸ ਸਕੂਲ ਦੀ ਮੈਨੇਜਮੈਂਟ ਦੇ ਦੱਸਣ ਮੁਤਾਬਕ ਤਾਲਨਪੁਰ ਨਿਵਾਸੀ ਰਾਜੇਂਦਰ ਬਾਪੇਡੀਆ ਦੀ ਧੀ ਦਿਵਿਆ ਜੋ ਕਿ 5ਵੀਂ ਜਮਾਤ ਦੀ ਵਿਦਿਆਰਥਣ ਸੀ ਰੋਜ਼ਾਨਾ ਵਾਂਗ ਸਕੂਲ ਪਹੁੰਚੀ ਸੀ ਕਿ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋਣ ’ਚ ਸਮਾਂ ਸੀ, ਇਸ ਲਈ ਉਹ ਮੈਦਾਨ ’ਚ ਖੇਡ ਰਹੀ ਸੀ ਕਿ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ । ਉਸ ਨੂੰ ਤੁਰਤ ਸਰਕਾਰੀ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ । ਕੀ ਮੰਨਿਆਂ ਜਾ ਰਿਹਾ ਹੈ ਡਾਕਟਰਾਂ ਮੁਤਾਬਕ ਡਾਕਟਰਾਂ ਮੁਤਾਬਕ ਮੁੱਢਲੀ ਜਾਂਚ ’ਚ ਮੌਤ ਦਾ ਕਾਰਨ ‘ਕਾਰਡੀਅਕ ਅਰੈਸਟ’ ਮੰਨਿਆ ਗਿਆ ਹੈ । ਪਰਿਵਾਰ ਨੇ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ । ਪਰਿਵਾਰ ਨੇ ਦਸਿਆ ਕਿ ਦਿਵਿਆ ਦੇ ਵੱਡੇ ਭਰਾ ਅਭਿਸ਼ੇਕ ਦੀ ਮੌਤ ਵੀ ਲਗਭਗ ਚਾਰ ਮਹੀਨੇ ਪਹਿਲਾਂ ਇਸੇ ਤਰ੍ਹਾਂ ਹੋਈ ਸੀ।
