post

Jasbeer Singh

(Chief Editor)

Haryana News

ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਚੰਗੀ ਨਾ ਹੋਣ ਕਾਰਨ ਵਿਦਿਆਰਥਣ ਨੇ ਲਿਆ ਫਾਹਾ

post-img

ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਚੰਗੀ ਨਾ ਹੋਣ ਕਾਰਨ ਵਿਦਿਆਰਥਣ ਨੇ ਲਿਆ ਫਾਹਾ ਸਿਰਸਾ, 26 ਮਾਰਚ 2026 : ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਇਕ ਦਸਵੀਂ ਜਮਾਤ ਦੀ ਵਿਦਿਆਰਥਣ ਵਲੋਂ ਪ੍ਰੀਖਿਆ ਚੰਗੀ ਨਾ ਹੋਣ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਸਿਰਸਾ ਵਾਸੀ ਜਿਸ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਪ੍ਰੀਖਿਆ ਚੰਗੀ ਨਾ ਹੋਣ ਦੇ ਡਰੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਸੋਨਮ ਕੁਮਾਰੀ ਹੈ। ਦੱਸਣਯੋਗ ਹੈ ਕਿ ਸੋਨਮ ਕੁਮਾਰੀ ਦੇ ਪਿਤਾ ਰਾਮ ਅਸੀਸ ਸ਼ਰਮਾ ਮਿਹਨਤ ਮਜਦੂਰੀ ਦਾ ਕੰਮ ਕਰਦੇ ਹਨ ਤੇ ਸੋਨਮ ਕੁਮਾਰੀ ਆਪਣੇ ਭੈਣ ਭਰਾਵਾਂ ਵਿਚੋਂ ਤੀਸਰੇ ਨੰਬਰ ਤੇ ਸੀ । ਦੱਸਣਯੋਗ ਹੈ ਕਿ ਉਕਤ ਪਰਿਵਾਰ ਜਿਥੇ ਮੌਜੂਦਾ ਸਮੇਂ ਵਿਚ ਸਿਰਸਾ ਵਿਖੇ ਮਮਤਾ ਕਲੀਨਿਕ ਵਾਲੀ ਗਲੀ ਵਿਚ ਰਹਿੰਦਾ ਹੈ, ਉਥੇ ਇਹ ਪਰਿਵਾਰ ਬਿਹਾਰ ਦੇ ਸ਼ੇਖਪੁਰਾ ਥਾਣੇ ਦੇ ਪਿੰਡ ਕਰੀਹੋ ਦਾ ਰਹਿਣ ਵਾਲਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Related Post

Instagram