July 6, 2024 01:14:00
post

Jasbeer Singh

(Chief Editor)

Business

IT Notice: ਇਨਕਮ ਟੈਕਸ ਨੇ ਵਿਦਿਆਰਥੀ ਨੂੰ ਭੇਜਿਆ 46 ਕਰੋੜ ਰੁਪਏ ਦਾ ਨੋਟਿਸ, ਜਾਣੋ ਕੀ ਹੈ ਵਜ੍ਹਾ

post-img

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਮਦਨ ਕਰ ਵਿਭਾਗ ਨੇ ਇੱਕ ਕਾਲਜ ਦੇ ਵਿਦਿਆਰਥੀ ਨੂੰ 46 ਕਰੋੜ ਰੁਪਏ ਦਾ ਟੈਕਸ ਨੋਟਿਸ ਭੇਜਿਆ ਹੈ। ਨਿਊਜ਼ ਏਜੰਸੀ ਏਐਨਆਈ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਖਾਤੇ ਤੋਂ 46 ਕਰੋੜ ਰੁਪਏ ਦੀ ਧੋਖਾਧੜੀ ਨਾਲ ਲੈਣ-ਦੇਣ ਕੀਤੇ ਜਾਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕੀ ਹੈ ਪੂਰਾ ਮਾਮਲਾ? ਪ੍ਰਮੋਦ ਕੁਮਾਰ ਡੰਡੋਟੀਆ ਨਾਂਅ ਦਾ ਵਿਦਿਆਰਥੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਰਹਿਣ ਵਾਲਾ ਹੈ। ਉਹ ਐਸਐਲਪੀ ਕਾਲਜ ਤੋਂ ਐਮਏ ਅੰਗਰੇਜ਼ੀ ਕਰ ਰਿਹਾ ਹੈ। ਪ੍ਰਮੋਦ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਨੂੰ ਆਮਦਨ ਕਰ ਵਿਭਾਗ ਅਤੇ ਜੀਐੱਸਟੀ ਵਿਭਾਗ ਤੋਂ 46 ਕਰੋੜ ਰੁਪਏ ਦਾ ਨੋਟਿਸ ਮਿਲਿਆ। ਦੋਵਾਂ ਵਿਭਾਗਾਂ ਨੇ ਵਿਦਿਆਰਥੀ ਨੂੰ ਨੋਟਿਸ ਵਿੱਚ ਸੂਚਿਤ ਕੀਤਾ ਹੈ ਕਿ ਉਸਦੇ ਪੈਨ ਕਾਰਡ ਨੰਬਰ ਦੀ ਵਰਤੋਂ ਕਰਕੇ ਸਾਲ 2021 ਵਿੱਚ ਦਿੱਲੀ ਅਤੇ ਮੁੰਬਈ ਵਿੱਚ ਦੋ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ ਹਨ। ਨਾਲ ਹੀ ਇਸ ਦੇ ਲਈ ਵਿਦਿਆਰਥੀ ਦੇ ਬੈਂਕ ਖਾਤੇ ਦੀ ਵੀ ਵਰਤੋਂ ਕੀਤੀ ਗਈ ਹੈ। ਨੋਟਿਸ ਮਿਲਣ ਤੋਂ ਬਾਅਦ ਪ੍ਰਮੋਦ ਹੈਰਾਨ ਰਹਿ ਗਿਆ ਅਤੇ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਵਿਭਾਗ ਦੀ ਕੋਈ ਗਲਤੀ ਹੋ ਸਕਦੀ ਹੈ। ਬਾਅਦ ਵਿੱਚ, ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਵਿਦਿਆਰਥੀ ਦੇ ਜਨਵਰੀ 2021 ਤੋਂ 2024 ਦਰਮਿਆਨ ਉਸਦੇ ਖਾਤੇ ਵਿੱਚ 46 ਕਰੋੜ ਰੁਪਏ ਦੇ ਲੈਣ-ਦੇਣ ਬਾਰੇ ਪਤਾ ਲੱਗਿਆ। ਵਿਦਿਆਰਥੀ ਨੇ ਇਹ ਗੱਲ ਕਹੀ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੀ ਕਾਲਜ ਦੀ ਫੀਸ ਬੜੀ ਮੁਸ਼ਕਲ ਨਾਲ ਅਦਾ ਕਰ ਰਿਹਾ ਹੈ। ਅਜਿਹੇ ਚ ਇੰਨੀ ਵੱਡੀ ਰਕਮ ਦਾ ਲੈਣ-ਦੇਣ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੇ ਨਾਲ ਹੀ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਇਹ ਸਾਰੀ ਧੋਖਾਧੜੀ ਉਸ ਦੇ ਪੈਨ ਕਾਰਡ ਨੰਬਰ ਦੀ ਦੁਰਵਰਤੋਂ ਕਰਕੇ ਫਰਜ਼ੀ ਫਰਮ ਖੋਲ੍ਹ ਕੇ ਕੀਤੀ ਗਈ ਹੈ। ਪ੍ਰਮੋਦ ਨੇ ਇਹ ਵੀ ਕਿਹਾ ਕਿ ਉਸ ਨੇ ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਵਿਦਿਆਰਥੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੂਚਨਾ ਮਿਲਣ ਤੇ ਵਿਦਿਆਰਥੀ ਨੇ ਇਸ ਮਾਮਲੇ ਚ ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਐੱਸਪੀ ਤੋਂ ਮਦਦ ਮੰਗੀ ਹੈ। ਐਡੀਸ਼ਨਲ ਐਸਪੀ ਸਿਆਜ਼ ਨੇ ਵਿਦਿਆਰਥੀ ਨੂੰ ਸਾਈਬਰ ਸੈੱਲ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਿਦਿਆਰਥੀ ਨੂੰ ਧੋਖਾਧੜੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਕਾਪੀ ਆਮਦਨ ਕਰ ਵਿਭਾਗ ਅਤੇ ਜੀਐਸਟੀ ਵਿਭਾਗ ਨੂੰ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ।

Related Post