July 6, 2024 01:06:20
post

Jasbeer Singh

(Chief Editor)

Patiala News

ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਕੀਤਾ ਜਾਗਰੂਕ

post-img

ਐੱਸਡੀਐੱਮ ਰਾਜਪੁਰਾ ਮੈਡਮ ਜਸਲੀਨ ਕੌਰ ਭੁੱਲਰ ਦੀ ਰਹਿਨੁਮਾਈ ਹੇਠ ਸਵੀਪ ਪਟਿਆਲਾ ਤੇ ਸਵੀਪ ਰਾਜਪੁਰਾ ਵੱਲੋਂ ਰਾਜਪੁਰਾ ਡਵੀਜ਼ਨ ਦੇ ਘੱਟ ਵੋਟ ਦਰ ਵਾਲੇ ਬੂਥਾਂ 'ਤੇ ਵੋਟ ਦਰ ਵਧਾਉਣ ਦੇ ਉਦੇਸ਼ ਨਾਲ ਸਾਂਝੇ ਤੌਰ ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਸਵੀਪ ਪਟਿਆਲਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸਵਿੰਦਰ ਸਿੰਘ ਰੇਖੀ ਤੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਮੋਹਿਤ ਕੌਸ਼ਲ ਨੇ ਡਾ. ਗੁਰਪ੍ਰਰੀਤ ਸਿੰਘ 'ਜੀਪੀ' ਨੋਡਲ ਅਫ਼ਸਰ (ਸਵੀਪ) ਰਾਜਪੁਰਾ ਨਾਲ ਪਹਿਲਾਂ ਆਈ.ਟੀ.ਆਈ. (ਕੁੜੀਆਂ) ਰਾਜਪੁਰਾ ਤੇ ਫਿਰ ਸਕੂਲ ਆਫ਼ ਐਮੀਨੈਂਸ ਬਨੂੜ ਵਿਖ਼ੇ ਜਾ ਕੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਡਾ. ਰੇਖੀ ਅਤੇ ਡਾ. ਜੀਪੀ ਨੇ ਸਾਂਝੇ ਤੌਰ 'ਤੇ ਵੋਟਰ ਹੈਲਪਲਾਈਨ ਐਪ ਰਾਹੀਂ ਆਪਣੀ ਵੋਟ ਤੇ ਬੂਥ ਦੀ ਜਾਣਕਾਰੀ ਲੈਣ ਲਈ, ਸਕਸ਼ਮ ਐਪ ਰਾਹੀਂ ਅੰਗਹੀਣਾਂ ਵਾਸਤੇ ਵ੍ਹੀਲਚੇਅਰ ਤੇ ਘਰ ਤੋਂ ਵੋਟ ਪਵਾਉਣ ਦੀ ਸਹੂਲਤ ਲੈਣ ਅਤੇ ਸੀ-ਵਿਜਿਲ ਐਪ ਰਾਹੀਂ ਵੋਟ ਸਬੰਧੀ ਕਿਸੇ ਵੀ ਤਰਾਂ੍ਹ ਦੀ ਸ਼ਿਕਾਇਤ ਕਰਨ ਅਤੇ 12 ਡੀ ਫਾਰਮ ਭਰ ਕੇ 85 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਘਰ ਤੋਂ ਵੋਟ ਪਵਾਉਣ ਦੀ ਸਹੂਲਤ, ਘਰ ਤੋਂ ਬੂਥ ਤੱਕ ਲੈ ਕੇ ਆਉਣ ਅਤੇ ਘਰ ਛੱਡ ਕੇ ਜਾਣ ਦੀ ਸਹੂਲਤ ਦੀ ਜਾਣਕਾਰੀ ਦਿੱਤੀ। ਇਸ ਮੌਕੇ ਆਈਟੀਆਈ (ਕੁੜੀਆਂ) ਰਾਜਪੁਰਾ ਅਤੇ ਸਕੂਲ ਆਫ਼ ਐਮੀਨੈਂਸ ਬਨੂੜ ਦਾ ਸਾਰਾ ਸਟਾਫ਼ ਮੌਜੂਦ ਸੀ।

Related Post