
ਚੰਡੀਗੜ੍ਹ ਯੂਨੀਵਰਸਿਟੀ ’ਚ ’ਸੀਯੂ ਸਕਾਲਰਜ਼ ਸਮਿਟ-2025’ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
- by Jasbeer Singh
- July 9, 2025

ਚੰਡੀਗੜ੍ਹ ਯੂਨੀਵਰਸਿਟੀ ’ਚ ’ਸੀਯੂ ਸਕਾਲਰਜ਼ ਸਮਿਟ-2025’ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ ਚੰਡੀਗੜ੍ਹ/ਮੋਹਾਲੀ, 9 ਜੁਲਾਈ 2025 : ਚੰਡੀਗੜ੍ਹ ਯੂਨੀਵਰਸਿਟੀ ’ਚ ਦੂਜੇ ਚਾਰ ਰੋਜ਼ਾ ’ਸੀਯੂ ਸਕਾਲਰਜ਼ ਸਮਿਟ-2025’ ਦੂਸਰੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ 2025 (ਸੀਯੂਸੀਈਟੀ 2025) ਵਿਚ ਅੱਵਲ ਆਉਣ ਵਾਲੇ 800 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਤੇ ਸੀ. ਯੂ. ਸੀ. ਈ. ਟੀ. ਰਾਹੀਂ ਸਕਾਲਰਸ਼ਿਪ ਹਾਸਲ ਕਰਨ ਵਾਲੇ 3200 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਸਮਾਗਮ ਵਿਚ ਕਿਹੜੀਆਂ ਕਿਹੜੀਆਂ ਪਹੁੰਚੀਆਂ ਸਨ ਸ਼ਖਸੀਅਤਾਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਰੇਖਾ ਸ਼ਰਮਾ ਤੋਂ ਇਲਾਵਾ ਪਤਵੰਤਿਆਂ ਵਿੱਚ ਅਮਨ ਸੋਨੀ, ਰੀਜਨਲ ਹੈਡ ਐਚ.ਆਰ. ਓਯੋ ਰੂਮਜ਼, ਰਜਿਤ ਸਿੱਕਾ, ਰੀਜ਼ਨਲ ਹੈਡ ਅਕਾਦਮਿਕ ਗੱਠਜੋੜ ਇੰਡੀਆ ਨੌਰਥ, ਟੀ.ਸੀ.ਐੱਸ, ਭਾਰਤੀ ਕਲਾਸੀਕਲ ਗਾਇਕਾ ਅਭਿਲਿਪਸਾ ਪਾਂਡਾ; ਅਤੇ ਭਾਰਤੀ ਰੈਪਰ ਰੋਹਿਤ ਕੁਮਾਰ ਚੌਧਰੀ ਸ਼ਾਮਲ ਸਨ। ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਹਨ ਸੁਵਿਧਾਵਾਂ ਪ੍ਰਦਾਨ : ਰੇਖਾ ਸ਼ਰਮਾ ਰੇਖਾ ਸ਼ਰਮਾ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਨਾਂ ਦੁਆਰਾ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਪਹਿਲਾ ਉਪਲਭਦ ਨਹੀ ਸਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜੋ ਪਲੇਟਫਾਰਮ ਦੇ ਰਹੀ ਹੈ ਉਸ ਰਾਹੀ ਉਨ੍ਹਾਂ ਨੂੰ ਆਪਣੇ ਟੀਚੇ ਤੱਕ ਪਹੁੰਚਣਾ ਸੁਖਾਲਾ ਹੋ ਗਿਆ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਨਣ ਅਤੇ ਸਭ ਤੋਂ ਪਹਿਲਾ ਰਾਸ਼ਟਰ ਨੂੰ ਰੱਖਣ ਦੀ ਸਲਾਹ ਦਿੱਤੀ। ਸਾਡਾ ਸਭ ਤੋਂ ਵੱਡਾ ਨਿਵੇਸ਼ ਸਾਡੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਯੋਗਤਾ ਵਿੱਚ ਹੈ : ਸੰਸਦ ਮੈਂਬਰ ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸਭ ਤੋਂ ਵੱਡਾ ਨਿਵੇਸ਼ ਸਾਡੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਯੋਗਤਾ ਵਿੱਚ ਹੈ।ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸੁਪਨਾ ਸਿਰਫ਼ ਇੱਕ ਸਿੱਖਿਆ ਸੰਸਥਾਨ ਬਣਾਉਣਾ ਨਹੀਂ ਸੀ, ਸਗੋਂ ਭਾਰਤ ਨੂੰ ਇੱਕ ਵਰਲਡ-ਕਲਾਸ ਯੂਨੀਵਰਸਿਟੀ ਦੇਣਾ ਸੀ।ਸਿਰਫ਼ 13 ਸਾਲਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਗਲੋਬਲ ਰੈਂਕਿੰਗ ਵਿੱਚ ਇਤਿਹਾਸਕ ਸਥਾਨ ਹਾਸਲ ਕੀਤਾ ਹੈ ਅਤੇ ਖੇਡਾਂ, ਖੋਜ, ਪਲੇਸਮੈਂਟਾਂ, ਸੱਭਿਆਚਾਰ ਜਿਹੇ ਸਾਰੇ ਖੇਤਰਾਂ ਵਿੱਚ ਅੱਵਲ ਸਥਾਨ ’ਤੇ ਰਹੀ ਹੈ।