
ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਨੇ 5 ਪੰਜਾਬ ਬਟਾਲੀਅਨ ਪਟਿਆਲਾ ਵਲ਼ੋ ਰੂਪਨਗਰ ਵਿੱਚ ਲਗਾਏ ਗਏ NCC ਕੈਂਪ ਵਿਚ ਲਿਆ ਭਾਗ
- by Jasbeer Singh
- July 3, 2024

ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਨੇ 5 ਪੰਜਾਬ ਬਟਾਲੀਅਨ ਪਟਿਆਲਾ ਵਲ਼ੋ ਰੂਪਨਗਰ ਵਿੱਚ ਲਗਾਏ ਗਏ NCC ਕੈਂਪ ਵਿਚ ਲਿਆ ਭਾਗ ਪੰਜ ਪੰਜਾਬ NCC ਬਟਾਲੀਅਨ ਪਟਿਆਲ਼ਾ ਵਲ਼ੋ ਕਮਾਂਡਿੰਗ ਅਫ਼ਸਰ ਕਰਨਲ ਸੰਦੀਪ ਰਾਏ ਜੀ ਦੀ ਅਗਵਾਈ ਵਿਚ ਬਟਾਲੀਅਨ ਵਲੋਂ ਟ੍ਰੇਨਿੰਗ ਕੈਂਪ 86 ਦਾ ਸਾਲਾਨਾ NCC ਕੈਂਪ ਅਕੈਡਮੀ ਰੂਪਨਗਰ ਵਿਚ ਮਿਤੀ 17 ਤੋਂ 26 ਜੂਨ 2024 ਤੱਕ ਲਗਾਇਆ ਗਿਆ। ਇਸ ਕੈਂਪ ਵਿਚ ਹੋਰਨਾਂ ਸਕੂਲਾਂ, ਕਾਲਜਾਂ ਤੋਂ ਇਲਾਵਾ ਏਸ਼ੀਅਨ ਕਾਲਜ ਦੇ ਕੈਡੇਟਸ (ਮੁੰਡੇ ਅਤੇ ਕੁੜੀਆਂ) ਸਮੇਤ 520 ਕੈਡੇਟਸ ਨੇ ਭਾਗ ਲਿਆ। ਏਸ਼ੀਅਨ ਕਾਲਜ ਦੇ ਚੈਅਰਮੈਨ ਸ੍ਰੀ ਤਰਸੇਮ ਸੈਣੀ ਜੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਬਹੁਤ ਸ਼ਲਾਘਾ ਕੀਤੀ। ਸ੍ਰੀ ਤਰਸੇਮ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿਚ ਹੋਣ ਵਾਲੇ ਹੋਰਨਾਂ NCC ਕੈਂਪਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਪੁਰ-ਸਹਿਯੋਗ ਦਿੱਤਾ ਜਾਵੇਗਾ। ਕੈਂਪ ਦੇ ਸ਼ੁਰੂਆਤੀ ਭਾਸ਼ਣ ਵਿੱਚ ਕੈਂਪ ਕਮਾਂਡੇਟ ਕਰਨਲ ਸੰਦੀਪ ਰਾਏ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਕੈਡਿਟਸ ਦਾ ਸਵਾਗਤ ਕੀਤਾ, ਆਰਮੀ ਵਿਚ ਭਰਤੀ ਹੋਣ ਦੌਰਾਨ NCC ਰੱਖਣ ਦੇ ਹੋਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿਚ ਆਰਮੀ ਵਿਚ ਭਰਤੀ ਹੋਣ ਵਾਸਤੇ ਪ੍ਰੇਰਿਤ ਕੀਤਾ।