post

Jasbeer Singh

(Chief Editor)

Patiala News

ਸਕੂਲ ਆਫ਼ ਐਮੀਨੈਂਸ, ਫ਼ੀਲਖ਼ਾਨਾ ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਅਤੇ ਉੱਦਮੀ ਹੁਨਰ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

post-img

ਸਕੂਲ ਆਫ਼ ਐਮੀਨੈਂਸ, ਫ਼ੀਲਖ਼ਾਨਾ ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਅਤੇ ਉੱਦਮੀ ਹੁਨਰ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ -ਬਿਜ਼ਨਸ ਬਲਾਸਟਰ ਐਕਸਪੋ–2025 ’ਚ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੇ ਵਿਦਿਆਰਥੀਆਂ ਨੇ ਪਟਿਆਲਾ ਜ਼ਿਲ੍ਹੇ ਦੀ ਝੋਲੀ ਪਾਈ ਕਾਮਯਾਬੀ -ਪੰਜਾਬ ਵਿੱਚ ਪਹਿਲੀ ਵਾਰ ਕਰਵਾਏ ਬਿਜ਼ਨਸ ਬਲਾਸਟਰ ਐਕਸਪੋ–2025 ’ਚ ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ ਪਟਿਆਲਾ, 7 ਜੁਲਾਈ : ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਗਏ ਬਿਜ਼ਨਸ ਬਲਾਸਟਰ ਐਕਸਪੋ–2025 ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ, ਫ਼ੀਲਖ਼ਾਨਾ ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਅਤੇ ਉੱਦਮੀ ਹੁਨਰ ਰਾਹੀਂ ਪੂਰੇ ਰਾਜ ’ਚੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪਟਿਆਲਾ ਦਾ ਨਾਂ ਰੌਸ਼ਨ ਕੀਤਾ। ਇਹ ਸਫ਼ਲਤਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ਼ਾਲੂ ਮਹਿਰਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਸੰਭਵ ਹੋਈ। ਵਿਦਿਆਰਥੀਆਂ ਨੇ ਐਕਸਪੋ ਦੌਰਾਨ ਆਪਣੇ ਬਿਜ਼ਨਸ ਮਾਡਲ ਅਤੇ ਉਤਪਾਦ ਨਿਵੇਸ਼ਕਾਂ ਦੇ ਸਾਹਮਣੇ ਵਿਸ਼ਵਾਸਯੋਗ ਢੰਗ ਨਾਲ ਪੇਸ਼ ਕੀਤੇ । ਸਕੂਲ ਦੀ ਟੀਮ ‘ਹਰਬੀ ਸਪਰਿੰਕਲ’ ਨੇ ਆਪਣੇ ਆਈਡੀਆ ਅਤੇ ਪ੍ਰੋਜੈਕਟ ਰਾਹੀਂ ਐਕਸਪੋ ਵਿੱਚ ਸਿਖਰਲੀਆਂ10 ਟੀਮਾਂ ਵਿੱਚ ਆਪਣੀ ਥਾਂ ਬਣਾਈ। ਇਸ ਵਰਨਣਯੋਗ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਐਕਸਪੋ ਵਿੱਚ ਸ਼ਾਮਲ ਨਿਵੇਸ਼ਕਾਂ ਨੇ ਟਾਪ-10 ਟੀਮਾਂ ਲਈ ਕੁੱਲ 10 ਲੱਖ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ, ਜਿਸ ਵਿੱਚ ‘ਹਰਬੀ ਸਪਰਿੰਕਲ’ ਵੀ ਸ਼ਾਮਲ ਹੈ। ਇਸ ਮੌਕੇ ਸਕੂਲ ਆਫ਼ ਐਮੀਨੈਂਸ, ਫ਼ੀਲਖ਼ਾਨਾ ਦੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ, ਜ਼ਿਲ੍ਹਾ ਨੋਡਲ ਅਫ਼ਸਰ ਪਰਮਜੀਤ ਸਿੰਘ, ਗਾਈਡ ਅਧਿਆਪਕਾ ਪਰਵਿੰਦਰ ਕੌਰ, ਸਪਨਾ, ਗੁਰਦੀਪ ਕੌਰ, ਹਰਪ੍ਰੀਤ, ਅਤੇ ਸਕੂਲ ਦੀ ਪੂਰੀ ਟੀਮ ਨੇ ਵਿਦਿਆਰਥੀਆਂ ਦੀ ਰਿਹਰਸਲ, ਤਿਆਰੀ ਅਤੇ ਮਾਰਕੀਟਿੰਗ ’ਚ ਸਹਿਯੋਗ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਪੂਰੀ ਜ਼ਿਲ੍ਹਾ ਸਿੱਖਿਆ ਟੀਮ ਵੱਲੋਂ ਟੀਮ ‘ਹਰਬੀ ਸਪਰਿੰਕਲ’ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਇਹ ਉਪਲਬਧੀ ਹਾਸਲ ਕਰਨ ’ਤੇ ਹਾਰਦਿਕ ਵਧਾਈ ਦਿੱਤੀ ਗਈ। ਇਹ ਉਪਲਬਧੀ ਸਿਰਫ਼ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨਹੀਂ, ਸਗੋਂ ਸਿੱਖਿਆ ਵਿਭਾਗ ਅਤੇ ਸਕੂਲ ਪ੍ਰਬੰਧਨ ਦੀ ਦੂਰਦਰਸ਼ਤਾ ਅਤੇ ਵਿਜ਼ਨ ਦਾ ਨਤੀਜਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੀ ਇਕ ਹੋਰ ਟੀਮ ਨੇ ਸਜਾਵਟੀ ਮੋਮਬੱਤੀਆਂ (ਡੈਕੋਰੇਟਿਵ ਕੈਂਡਲਜ਼) ਦੀ ਸਟਾਲ ਵੀ ਲਗਾਈ ਜਿਸ ਦੀ ਭਰਵੀਂ ਪ੍ਰਸੰਸਾ ਕੀਤੀ ਗਈ ।

Related Post