

ਵਿਸ਼ਵ ਤਬਾਕੂ ਰਹਿਤ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਸਿਗਰੇਟ ਵਿਚ ਕੈਂਸਰ ਕਰਨ ਵਾਲੇ ਜ਼ਹਿਰੀਲੇ ਤਤ ਹੁਦੇ ਹਨ : ਡਾ. ਗਰੋਵਰ ਪਟਿਆਲਾ, 29 ਮਈ : ਸਿਵਲ ਸਰਜਨ ਪਟਿਆਲਾ ਡਾ. ਜਗਪਾਲ ਇੰਦਰ ਸਿੰਘ ਦੀ ਅਗਵਾਈ ਵਿਚ ਜਿਲ੍ਹਾ ਸਿਹਤ ਵਿਭਾਗ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਵਰ ਕਲੌਨੀ ਪਟਿਆਲ ਵਿਚ ਡਾ. ਸੁਨੰਦਾ ਗਰੋਵਰ ਜਿਲ੍ਹਾ ਡੈਂਟਰ ਹੈਲਥ ਅਫਸਰ ਦੀ ਅਗਵਾਈ ਵਿਚ ‘ਤੰਬਾਕੂ ਅਤੇ ਨਿਕੋਟੀਨ ਉਤਪਾਦਨ ਉਦਯੋਗ ਦੀ ਰਣਨੀਤੀ ਨੂੰ ਉਜਾਗਰ ਕਰਨ ਦੇ ਥੀਮ ਤਹਿਤ ਵਿਸ਼ਵ ਤਬਾਕੂ ਰਹਿਤ ਦਿਵਸ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ. ਗਰੋਵਰ ਨੇ ਵਿਦਿਆਰਥੀਆਂ ਨੂੰ ਤਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਗਰੇਟਨੋਸ਼ੀ ਅਤੇ ਤਬਾਕੂ ਪਦਾਰਥਾਂ ਦੇ ਸੇਵਨ ਨਾਲ ਜਿਥੇ ਮਨੁਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੈਸਿਵ ਸਮੋਕਿਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।ਇਸ ਦੀ ਵਰਤੋਂ ਕਰਨ ਨਾਲ ਵਿਅਕਤੀ ਆਪਣੇ ਟੀਚਾ ਪ੍ਰਾਪਤੀ ਦੇ ਨਿਸ਼ਾਨੇ ਤੋਂ ਵੀ ਥਿੜਕਦਾ ਹੈ। ਉਨ੍ਹਾਂ ਦਸਿਆ ਕਿ ਇਕ ਸਿਗਰੇਟ ਵਿਚ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤਤ ਹੁਦੇ ਹਨ।ਇਸ ਲਈ ਵਾਤਾਵਰਨ ਅਤੇ ਸਿਹਤ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਾਨੂੰ ਤਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਤਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਿਲ੍ਹਾ ਐਪੀਡਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਦਸਿਆ ਤਬਾਕੂ ਪਦਾਰਥ ਜਿਹਨਾਂ ਵਿਚ ਜਰਦਾ, ਹੁਕਾ, ਖੈਣੀ, ਸਿਗਰੇਟ, ਬੀੜੀ, ਗੁਟਕਾ ਆਦਿ ਨਸ਼ੀਲੇ ਪਦਾਰਥ ਸ਼ਾਮਲ ਹਨ ਦੇ ਸੇਵਨ ਨਾਲ ਕੈਂਸਰ, ਸਾਹ, ਦਮਾ, ਦਿਲ ਦੀਆਂ ਬਿਮਾਰੀਆਂ, ਜਬਾੜਿਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਮਜਬੂਤ ਇਛਾ ਸ਼ਕਤੀ ਅਤੇ ਦਵਾਈਆਂ ਨਾਲ ਤਬਾਕੂ ਪਦਾਰਥਾਂ ਦਾ ਸੇਵਨ ਛਡਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵਲੋਂ ਤਬਾਕੂ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਤਬਾਕੂ ਕਟਰੋਲ ਐਕਟ ਵੀ ਬਣਾਇਆ ਗਿਆ ਹੈ, ਜਿਸ ਦੀਆਂ ਵਖ ਵਖ ਧਰਾਂਵਾ ਤਹਿਤ ਤਬਾਕੁ ਪਦਾਰਥਾਂ ਦੇ ਜਨਤਕ ਥਾਂਵਾ ਤੇ ਵਰਤੋਂ ਕਰਨ, ਮਸ਼ਹੂਰੀ ਕਰਨ ਆਦਿ ਤੇ ਪਾਬਦੀ ਲਗਾਈ ਗਈ ਹੈ ਅਤੇ ਉਲੰਘਣਾਂ ਕਰਨ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਡਾ. ਨਿਰਮਲ ਕੌਰ ਡੈਂਟਲ ਮੈਡੀਕਲ ਅਫਸਰ ਨੇ ਤਬਾਕੂ ਪਦਾਰਥਾਂ ਦਾ ਨਸ਼ਾ ਛਡਣ ਲਈ ਮਾਤਾ ਕੁਸ਼ਲਿਆ ਹਸਪਤਾਲ ਦੇ ਦਦ ਵਿਭਾਗ ਵਿਚ ਬਣਾਏ ਤਬਾਕੂ ਸੈਨਸੇਸ਼ਨਲ ਸੈਲ ਬਾਰੇ ਦਸਿਆ ਜਿਥੇ ਕਿ ਤਬਾਕੂ ਦਾ ਨਸ਼ਾ ਕਰਨ ਵਾਲਾ ਵਿਅਕਤੀ ਆ ਕੇ ਡਾਕਟਰੀ ਸਲਾਹ ਨਾਲ ਤਬਾਕੂ ਦਾ ਨਸ਼ਾ ਛਡ ਸਕਦਾ ਹੈ। ਕੁਲਵੀਰ ਕੌਰ ਜਿਲ੍ਹਾ ਮੀਡੀਆ ਅਫਸਰ ਵਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਜਿਦਗੀ ਭਰ ਤਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਅਤੇ ਤਬਾਕੂ ਦਾ ਸੇਵਨ ਕਰ ਰਹੇ ਵਿਅਕਤੀਆਂ ਦਾ ਤਬਾਕੂ ਦਾ ਸੇਵਨ ਛੁਡਵਾਉਣ ਵਿਚ ਮਦਦ ਕਰਨ ਲਈ ਸਹੁ ਵੀ ਚੁਕਵਾਈ ਗਈ।ਇਸ ਜਾਗਰੂਕਤਾ ਕੈਂਪ ਵਿਚ ਪ੍ਰਿਸੀਪਲ ਸ਼ਤੀਸ਼ ਕੁਮਾਰ, ਆਰ. ਬੀ. ਐਸ. ਕੇ. ਮੈਡੀਕਲ ਅਫਸਰ ਡਾ. ਆਸ਼ੀਸ਼, ਜਿਲ੍ਹਾ ਮਾਸ ਮੀਡੀਆ ਅਫਸਰ ਜਸਜੀਤ ਕੌਰ, ਬੀ.ਈ.ਈ. ਸਿ਼ਆਨ ਜ਼ਾਫਰ, ਤੇ ਹੋਰ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.