post

Jasbeer Singh

(Chief Editor)

Punjab

ਸੜਕ ’ਤੇ ਸਟੰਟ ਕਰਨਾ ਪੈਦਲ ਲੋਕਾਂ ਪ੍ਰਤੀ ਲਾਪ੍ਰਵਾਹੀ ਹੈ : ਹਾਈ ਕੋਰਟ

post-img

ਸੜਕ ’ਤੇ ਸਟੰਟ ਕਰਨਾ ਪੈਦਲ ਲੋਕਾਂ ਪ੍ਰਤੀ ਲਾਪ੍ਰਵਾਹੀ ਹੈ : ਹਾਈ ਕੋਰਟ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਇਕ ਵਾਹਨ ਚਾਲਕ ਦੀ ਜ਼ਮਾਨਤ ਅਰਜ਼ੀ ’ਤੇ ਦਿਤੇ ਫ਼ੈਸਲੇ ’ਚ ਕਿਹਾ ਕਿ ਜਨਤਕ ਸੜਕ ’ਤੇ ਵਾਹਨ ਨਾਲ ਸਟੰਟ ਕਰਨਾ ‘ਪੈਦਲ ਚੱਲਣ ਵਾਲਿਆਂ ਪ੍ਰਤੀ ਬੇਰੁਖੀ ਅਤੇ ਬੇਪ੍ਰਵਾਹ ਰਵਈਏ ਨੂੰ ਦਰਸਾਉਂਦਾ ਹੈ’ ਬੇਰਹਿਮੀ ਅਤੇ ਲਾਪ੍ਰਵਾਈ ਨਾਲ ਡਰਾਈਵਿੰਗ ਦੇ ਅਧੀਨ ਨਹੀਂ ਆਵੇਗਾ, ਪਰ ਪਹਿਲੀ ਨਜ਼ਰੇ ਇਹ ਦੋਸ਼ ਕਤਲ ਦੇ ਬਰਾਬਰ ਹੈ । ਮੋਟਰਸਾਈਕਲ ’ਤੇ ਬੈਠੀ ਇਕ ਸਵਾਰੀ ਦੀ ਕਥਿਤ ਤੌਰ ’ਤੇ ਇਕ ਟਰੈਕਟਰ ਨਾਲ ਦੁਰਘਟਨਾ ਵਿਚ ਮੌਤ ਹੋ ਗਈ, ਜਿਸ ਨੂੰ ਐਕਸਲਰੇਸ਼ਨ ਵਧਾਉਣ ਲਈ ਇਕ ਵਾਧੂ ਟਰਬੋ ਪੰਪ ਫਿਟ ਕਰ ਕੇ ਮਾਡੀਫ਼ਾਈ ਕੀਤਾ ਗਿਆ ਸੀ । ਟਰੈਕਟਰ ਚਾਲਕ ਵਲੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ । ਅਦਾਲਤ ਨੇ ਕਥਿਤ ਘਟਨਾ ’ਤੇ ਬਣਾਈ ਗਈ ਵੀਡੀਓ ਦਾ ਨੋਟਿਸ ਲੈਂਦਿਆਂ ਕਿਹਾ ਕਿ ਵੀਡੀਓ ਜਨਤਕ ਸੜਕ ’ਤੇ ਇਸ ਦੀ ਤੇਜ਼ ਰਫ਼ਤਾਰ ਵਲ ਇਸ਼ਾਰਾ ਕਰਦੀ ਹੈ, ਜੇਕਰ ਅਜਿਹੇ ਸਟੰਟਾਂ ਪ੍ਰਤੀ ਨਰਮ ਰੁਖ਼ ਅਪਣਾਇਆ ਗਿਆ ਤਾਂ ਸੜਕਾਂ, ਜੋ ਪਹਿਲਾਂ ਹੀ ਅਸੁਰੱਖਿਅਤ ਹਨ, ਹੋਰ ਜ਼ਿਆਦਾ ਅਸੁਰੱਖਿਅਤ ਹੋ ਜਾਣਗੀਆਂ । ਲਖਬੀਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ’ਤੇ ਕਤਲ ਦਾ ਦੋਸ਼ ਸੀ । ਇਲਜ਼ਾਮ ਲਗਾਇਆ ਗਿਆ ਕਿ ਟਰੈਕਟਰ ’ਤੇ ਸਟੰਟ ਕਰਦੇ ਸਮੇਂ ਉਸ ਨੇ ਅੱਗੇ ਦਾ ਹਿੱਸਾ ਹਵਾ ’ਚ ਚੁੱਕ ਲਿਆ ਅਤੇ ਇਸੇ ਦੌਰਾਨ ਮ੍ਰਿਤਕ ਗੁਰਜੰਟ ਸਿੰਘ ਨੇ ਮੋਟਰਸਾਈਕਲ ਦੀ ਬ੍ਰੇਕ ਲਗਾ ਦਿਤੀ ਅਤੇ ਟਰੈਕਟਰ ਦਾ ਅਗਲਾ ਹਿੱਸਾ ਉਸ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਅਦਾਲਤ ਨੇ ਵੀਡੀਓ ’ਚ ਦੇਖ ਕਿ ਕਿਹਾ ਕਿ ‘ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਪਟੀਸ਼ਨਰ ਅਤੇ ਉਸ ਦਾ ਸਾਥੀ ਖ਼ਤਰਨਾਕ ਤੌਰ ’ਤੇ ਤੇਜ਼ ਰਫ਼ਤਾਰ ਨਾਲ ਸੜਕ ’ਤੇ ਟਰੈਕਟਰ ਚਲਾ ਰਹੇ ਸਨ ਅਤੇ ਇਹ ਸਪੱਸ਼ਟ ਹੈ ਕਿ ਉਹ ਮੋਟਰ ਸਪੋਰਟਸ ਕਰ ਰਹੇ ਸਨ । ਅਦਾਲਤ ਨੇ ਕਿਹਾ ਕਿ ਇਹ ਮੁਢਲੇ ਤੌਰ ’ਤੇ ਪਟੀਸ਼ਨਰ ਦੀ ਸ਼ਮੂਲੀਅਤ ਵਲ ਇਸ਼ਾਰਾ ਕਰਦਾ ਹੈ ਅਤੇ ਅਗਾਊਂ ਜ਼ਮਾਨਤ ਲਈ ਕੇਸ ਨਹੀਂ ਬਣਦਾ ਹੈ ।

Related Post