
ਸੂਬੇਦਾਰ ਬਾਪੂ ਕਰਤਾਰ ਸਿੰਘ ਮਨੁੱਖਤਾ ਤੇ ਸਮਾਜ ਭਲਾਈ ਦੀਆਂ ਲੀਹਾਂ ਤੇ ਤੋਰ ਕੇ ਗਏ ਹਨ ਰਖੜਾ ਧਾਲੀਵਾਲ ਪਰਿਵਾਰ ਨੂੰ : ਬੀ
- by Jasbeer Singh
- November 19, 2024

ਸੂਬੇਦਾਰ ਬਾਪੂ ਕਰਤਾਰ ਸਿੰਘ ਮਨੁੱਖਤਾ ਤੇ ਸਮਾਜ ਭਲਾਈ ਦੀਆਂ ਲੀਹਾਂ ਤੇ ਤੋਰ ਕੇ ਗਏ ਹਨ ਰਖੜਾ ਧਾਲੀਵਾਲ ਪਰਿਵਾਰ ਨੂੰ : ਬੀਬੀ ਜੰਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਸਵੀਰ ਸਿੰਘ ਰੋਡੇ ਸਰਬਜੀਤ ਸਿੰਘ ਖਾਲਸਾ ਪਟਿਆਲਾ : ਬਾਪੂ ਕਰਤਾਰ ਸਿੰਘ ਧਾਲੀਵਾਲ ਮਾਨਵਤਾ ਦੇ ਪੁੰਜ ਸਨ ਜਿਨ੍ਹਾਂ ਨੇ ਰੱਖੜਾ ਧਾਲੀਵਾਲ ਪਰਿਵਾਰ ਨੂੰ ਮਾਨਵਤਾ ਦੀ ਸੇਵਾ ਵੱਲ ਤੋਰਿਆ ਹੈ ਜਿੱਥੇ ਸੰਸਾਰ ਭਰ ਵਿੱਚ ਵਪਾਰਕ ਖੇਤਰ ਵਿੱਚ ਇਸ ਪਰਿਵਾਰ ਨੇ ਆਪਣੀ ਨਵੇਕਲੀ ਪਹਿਚਾਨ ਬਣਾਈ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਜੁੜ ਕੇ ਉਹਨਾਂ ਨੇ ਸਮਾਜਿਕ ਕਲਿਆਣਕਾਰੀ ਕੰਮਾਂ ਨੂੰ ਵੀ ਜਾਰੀ ਰੱਖਿਆ ਹੋਇਆ ਹੈ ਇਸੇ ਸੇਵਾ ਕਰਕੇ ਜਦੋਂ ਰਖੜਾ ਪਰਿਵਾਰ ਦੀ ਕਿਤੇ ਗੱਲ ਚੱਲਦੀ ਹੈ ਤਾਂ ਸ਼ਹੀਦ ਸੂਬੇਦਾਰ ਬਾਪੂ ਕਰਤਾਰ ਸਿੰਘ ਨੂੰ ਲੋਕ ਯਾਦ ਕਰਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬੇਦਾਰ ਕਰਤਾਰ ਸਿੰਘ ਦੀ ਬਰਸੀ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਤੇ ਸਮਾਜਿਕ ਲੀਡਰਾਂ ਵੱਲੋਂ ਸਟੇਜ ਤੋ ਬੋਲਦਿਆਂ ਕੀਤਾ ਗਿਆ ਉਹਨਾਂ ਦੀ ਬਰਸੀ ਪਿੰਡ ਰਖੜਾ ਕਰਤਾਰ ਵਿਲਾ ਫਾਰਮ ਹਾਊਸ ਵਿੱਚ ਮਨਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਜ਼ਾਰਾਂ ਸੰਗਤਾਂ ਨਮਨਸਤਕ ਹੋਈਆਂ ਉਹਨਾਂ ਦੀ ਬਰਸੀ ਸਮਾਗਮ ਵਿੱਚ ਪਹੁੰਚੇ ਹੋਏ ਰਾਜਨੀਤਿਕ ਲੀਡਰਾਂ ਵਿੱਚੋਂ ਬੀਬੀ ਜੰਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਸਵੀਰ ਸਿੰਘ ਰੋਡੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਹੋਰ ਨਾ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬਾਪੂ ਜੀ ਨੇ ਦੇਸ਼ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਹੀ ਆਪਣੇ ਪਰਿਵਾਰ ਨੂੰ ਚੰਗੀ ਤਲੀਮ ਦੇ ਕੇ ਮਾਨਵਤਾ ਦੀ ਸੇਵਾ ਵੱਲ ਵੀ ਤੋਰਿਆ ਧਾਲੀਵਾਲ ਪਰਿਵਾਰ ਵਿੱਚ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਸਮਾਜਿਕ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ ਅਤੇ ਜਿੱਥੇ ਵਪਾਰਕ ਖੇਤਰ ਦੇ ਵਿੱਚ ਵੱਡਾ ਨਾਮ ਹੈ ਉੱਥੇ ਹੀ ਸਮਾਜਿਕ ਖੇਤਰ ਵਿੱਚ ਦਾਨ ਪੁੰਨ ਕਰਨ ਤੇ ਸਮਾਜਿਕ ਕਾਰਜਾਂ ਵਿੱਚ ਹਮੇਸ਼ਾ ਹੀ ਦਰਿਆਦਿਲੀ ਵਿਖਾਈ ਹੈ ਸੁਰਜੀਤ ਸਿੰਘ ਰਖੜਾ ਨੇ ਰਾਜਨੀਤੀ ਖੇਤਰ ਵਿੱਚ ਜਿੱਥੇ ਨਿਮਾਣਾ ਖੱਟਿਆ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਵਜ਼ੀਰ ਹੁੰਦੇ ਕਦੀ ਵੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਿਆ ਬਲਕਿ ਇੱਕ ਸੇਵਕ ਵਜੋਂ ਪੰਥ ਨੂੰ ਸੇਵਾ ਦਾ ਮੌਕਾ ਦਿੱਤਾ ਵੱਖ-ਵੱਖ ਲੀਡਰਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਨਿਭਾਈਆਂ ਗਈਆਂ ਸਮਾਜ ਸੇਵੀ ਖੇਤਰ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ਉੱਥੇ ਕੀ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਮਿਸਾਲ ਦੇ ਕੇ ਪਰਿਵਾਰਾਂ ਨੂੰ ਉਹਨਾਂ ਤੋਂ ਸੇਧ ਲੈਣ ਲਈ ਵੀ ਪ੍ਰੇਰਿਆ ਅਖੀਰ ਵਿੱਚ ਸੁਰਜੀਤ ਸਿੰਘ ਰਖੜਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਬਰਸੀ ਸਮਾਗਮ ਵਿੱਚ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਸੁਖਦੇਵ ਸਿੰਘ ਢੀਡਸਾ ਬੀਬੀ ਜੰਗੀਰ ਕੌਰ ਹਰਿੰਦਰ ਪਾਲ ਸਿੰਘ ਹੈਰੀਮਾਨ ਛੋਟੇਪੁਰ ਸਿਕੰਦਰ ਸਿੰਘ ਮਲੂਕਾ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੇਦਪੁਰੀ ਸਾਬਕਾ ਐਮਐਲਏ ਹਰਿੰਦਰ ਪਾਲ ਸਿੰਘ ਚੰਦੂ ਜਸਪਾਲ ਸਿੰਘ ਬਿੱਟੂ ਐਮਸੀ ਜੋਗਿੰਦਰ ਸਿੰਘ ਕਾਕੜਾ ਹਰਦੀਪ ਸਿੰਘ ਸਾਬਕਾ ਐਮਸੀ ਸੁਰਜੀਤ ਸਿੰਘ ਅਬਲੋਵਾਲ ਰਣਧੀਰ ਸਿੰਘ ਰਖੜਾ ਅਤੇ ਸਮਾਣਾ ਹਲਕੇ ਤੋਂ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀਆਂ ਨੇ ਵੀ ਇਸ ਬਰਸੀ ਵਿੱਚ ਆਪਣੀ ਹਾਜ਼ਰੀ ਲਵਾਈ
Related Post
Popular News
Hot Categories
Subscribe To Our Newsletter
No spam, notifications only about new products, updates.