

ਸੁਖਬੀਰ ਸਿੰਘ ਬਾਦਲ ਨੇ ਕੀਤਾ ਲੋਟੇ ਪਰਿਵਾਰ ਨਾਲ ਦੁੱਖ ਸਾਂਝਾ ਨਾਭਾ 26 ਜੂਨ : ਵਿਸ਼ਵਪ੍ਰਸਿੱਧ ਇੰਡਸਟਰੀ ਕਰਤਾਰ ਕੰਬਾਇਨ ਦੇ ਨਿਰਮਾਤਾ ਸ ਅਮਰਜੀਤ ਸਿੰਘ ਲੋਟੇ ਦੀ ਪੋਤਰੀ ਸ ਮਨਪ੍ਰੀਤ ਸਿੰਘ ਲੋਟੇ ਭਾਦਸੋਂ ਦੀ ਲਾਡਲੀ ਸਪੁੱਤਰੀ ਜਸਮਨਰੀਤ ਕੌਰ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਗ੍ਰਹਿ ਭਾਦਸੋਂ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਿਹਨਾਂ ਵੱਲੋਂ ਦੁੱਖ ਸਾਂਝਾ ਕਰਦੇ ਹੋਏ ਛੋਟੀ ਬੱਚੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।ਇਸ ਮੌਕੇ ਤੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ, ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਜੀ, ਸੀਨੀਅਰ ਆਗੂ ਰੋਜ਼ੀ ਬਰਕੰਦੀ ਜੀ, ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਮੌਜੂਦ ਰਹੀ।