

ਸੁਖਜੀਤ ਸਿੰਘ ਅਧਿਆਪਕ ਨਿਯੁਕਤ ਪਟਿਆਲਾ, 29 ਅਪ੍ਰੈਲ 2025 : ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਤਹਿਤ ਸੁਖਜੀਤ ਸਿੰਘ ਨੇ ਬਤੌਰ ਸਰਕਾਰੀ ਪ੍ਰਾਇਮਰੀ ਸਕੂਲ ਖੁਸਰੋਪੁਰ ਬਲਾਕ ਪਟਿਆਲਾ-2 ਵਿੱਚ ਜੁਆਇਨ ਕੀਤਾ ਹੈ। ਨਵ ਨਿਯੁਕਤ ਅਧਿਆਪਕ ਸੁਖਜੀਤ ਸਿੰਘ ਨੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਕੋਲ ਹਾਜ਼ਰ ਹੋਣ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਖੁਸਰੋਪੁਰ ਵਿਖੇ ਜੁਆਇਨ ਕੀਤਾ। ਇਸ ਮੌਕੇ ਨਵ ਨਿਯੁਕਤ ਅਧਿਆਪਕ ਸੁਖਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਸਾਬਕਾ ਜ਼ਿਲਾ ਸਿੱਖਿਆ ਅਫਸਰ (ਐਲੀ.ਸਿੱ.) ਅਮਰਜੀਤ ਸਿੰਘ, ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ, ਸਾਬਕਾ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਤੋਤਾ ਸਿੰਘ ਚਹਿਲ, ਸਰਕਾਰੀ ਪ੍ਰਾਇਮਰੀ ਸਕੂਲ ਖੁਸਰੋਪੁਰ ਦੇ ਸਟਾਫ ਮੈਂਬਰ ਅਧਿਆਪਕਾ ਪਰਵਿੰਦਰ ਕੌਰ, ਅਧਿਆਪਕ ਸਾਹਿਬ ਸਿੰਘ, ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਨਵਦੀਪ ਢੀਂਗਰਾ, ਸੇਵਾਮੁਕਤ ਲੈਕਚਰਾਰ ਇਕਬਾਲ ਸਿੰਘ, ਰਣਜੀਤ ਸਿੰਘ ਬੀਰੋਕੇ, ਜਪਿੰਦਰਪਾਲ ਸਿੰਘ, ਰਵਿੰਦਰ ਕੌਰ, ਦਲਬਾਰਾ ਸਿੰਘ ਅਤੇ ਮਲਟੀਪਰਪਜ਼ ਸਕੂਲ ਦੇ ਕੈਂਪਸ ਮੈਨੇਜਰ ਚਮਕੌਰ ਸਿੰਘ ਸਮੇਤ ਹੋਰ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.