

ਸੰਤ ਆਸਾਰਾਮ ਬਾਪੂ ਨੂੰ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜਬਰ ਜਨਾਹ ਦੇ ਮਾਮਲੇ ’ਚ ਸੰਤ ਆਸਾਰਾਮ ਬਾਪੂ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਹੈ । ਦੱਸਣਯੋਗ ਹੈ ਕਿ ਸੰਤ ਆਸਾਰਾਮ ਬਾਪੂ ਨੂੰ ਇਹ ਰਾਹਤ 2013 ਦੇ ਬਲਾਤਕਾਰ ਮਾਮਲੇ ਸਬੰਧੀ ਮੈਡੀਕਲ ਆਧਾਰ ’ਤੇ ਮਿਲੀ ਹੈ । ਆਸਾਰਾਮ ਨੂੰ 31 ਮਾਰਚ ਤਕ ਜ਼ਮਾਨਤ ਮਿਲ ਗਈ ਹੈ, ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਅਪਣੇ ਪੈਰੋਕਾਰਾਂ ਨੂੰ ਨਾ ਮਿਲਣ ਦਾ ਨਿਰਦੇਸ਼ ਦਿਤਾ । ਜਨਵਰੀ 2023 ਵਿਚ ਸੈਸ਼ਨ ਕੋਰਟ ਨੇ ਆਸਾਰਾਮ ਬਾਪੂ ਨੂੰ 2013 ਦੇ ਬਲਾਤਕਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ । ਇਹ ਕੇਸ ਇਕ ਔਰਤ ਨੇ ਦਰਜ ਕਰਵਾਇਆ ਸੀ ਜੋ ਅਪਰਾਧ ਦੇ ਸਮੇਂ ਗਾਂਧੀਨਗਰ ਨੇੜੇ ਅਪਣੇ ਆਸ਼ਰਮ ਵਿਚ ਰਹਿ ਰਹੀ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.