
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦਾ ਮਤਾ ਦੁਹਰਾਇਆ
- by Jasbeer Singh
- January 7, 2025

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦਾ ਮਤਾ ਦੁਹਰਾਇਆ ਅਮਰੀਕਾ : ਸੁਪਰ ਪਾਵਰ ਦੇਸ਼ ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਤੁਰਤ ਬਾਅਦ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਅਪਣੇ ਪ੍ਰਸਤਾਵ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ ਬਲਕਿ ਟੈਕਸ ਬਹੁਤ ਘੱਟ ਹੋ ਜਾਣਗੇ ਅਤੇ ਉਹ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ ਜੋ ਉਨ੍ਹਾਂ ਨੂੰ ਲਗਾਤਾਰ ਘੇਰਦੇ ਰਹੇ ਹਨ । ਟਰੰਪ ਨੇ ਕਿਹ ਕਿ ਇਕੱਠੇ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਬਣ ਜਾਵੇਗਾ । ਕੈਨੇਡਾ ਜਿਸ ਵਲੋਂ ਟਰੰਪ ਦੇ ਪ੍ਰਸਤਾਵ ’ਤੇ ਕੋਈ ਧਿਆਨ ਨਹੀਂ ਦਿਤਾ ਗਿਆ ਹੈ ਦੇ ਚਲਦਿਆਂ ਟਰੰਪ ਨੇ ਚਿਤਾਵਨੀ ਦਿਤੀ ਕਿ ਜੇਕਰ ਕੈਨੇਡਾ ਨੇ ਅਮਰੀਕਾ ਨਾਲ ਲੱਗਦੀ ਅਪਣੀ ਦਖਣੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਬੰਦ ਨਹੀਂ ਕਰੇਗਾ ਤਾਂ ਕੈਨੇਡੀਅਨ ਦਰਾਮਦ ’ਤੇ 25 ਫ਼ੀ ਸਦੀ ਟੈਕਸ ਲਗਾਇਆ ਜਾਵੇਗਾ ।