post

Jasbeer Singh

(Chief Editor)

Patiala News

ਸ਼ੁਸੀਲ ਕੁਮਾਰ ਵਾਰਡ ਨੰ:44 ਦੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਨਿਯੁਕਤ

post-img

ਸ਼ੁਸੀਲ ਕੁਮਾਰ ਵਾਰਡ ਨੰ:44 ਦੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਨਿਯੁਕਤ ਸ਼ੁਸੀਲ ਕੁਮਾਰ ਵਾਰਡ ਨੰ:44 ਦੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਨਿਯੁਕਤਪਟਿਆਲਾ ਪ੍ਰੋਗਰੈਸਿਵ ਫਰੰਟ ਸ਼ਹਿਰ ਦੇ ਲੋਕਾ ਦੀ ਸੇਵਾ ਵਿਚ 24 ਘੰਟੇ ਹਾਜ਼ਰ: ਸਰਪ੍ਰਸਤ ਸਤੀਸ਼ ਕਰਕਰਾ, ਪ੍ਰਧਾਨ ਅਕਾਸ ਬੋਕਸਰ ਪਟਿਆਲਾ, 30 ਅਗਸਤ 2025 : ਸ਼ਹਿਰ ਵਿਚ ਸਮਾਜ ਸੇਵਾ ਦਾ ਮਿਸ਼ਨ ਲੈ ਕੇ ਚੱਲਿਆ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਸਮਾਜ ਸੇਵਕ ਸ਼ੁਸੀਲ ਕੁਮਾਰ ਵਾਰਡ ਨੰ:44 ਦਾ ਪ੍ਰਧਾਨ ਲਗਾਇਆ ਗਿਆ ਹੈ। ਫਰੰਟ ਵੱਲੋ ਹੁਣ ਤੱਕ 3 ਵਾਰਡਾਂ ਦੇ ਪ੍ਰਧਾਨ ਪਹਿਲਾਂ ਲਗਾਏ ਜਾ ਚੁੱਕੇ ਹਨ । ਵਾਰਡ ਪ੍ਰਧਾਨ ਬਣਨ ’ਤੇ ਫਰੰਟ ਦੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਬਾਨੀ ਪ੍ਰਧਾਨ ਅਕਾਸ਼ ਬੋਕਸਰ ਨੇ ਸ਼ੁਸੀਲ ਕੁਮਾਰ ਨੂੰ ਸਨਮਾਨਤ ਕੀਤਾ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਸੰਗਠਨ ਵਿਚ ਸਮਾਜ ਸੇਵਾ ਕਰਨ ਵਾਲੇ ਅਤੇ ਅਗਾਂਹ ਵਧੂ ਵਿਅਕਤੀਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ । ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਨੂੰ ਹੋਰ ਮਜਬੂਤ ਕਰਨ ਦੇ ਲਈ ਪਟਿਆਲਾ ਸ਼ਹਿਰ ਦੇ ਸਾਰੇ ਵਾਰਡ ਦੇ ਪ੍ਰਧਾਨ ਲਗਾਏ ਜਾਣਗੇ ਅਤੇ ਇਸ ਤੋਂ ਬਾਅਦ ਸਾਰੇ ਵਿੰਗਾ ਦਾ ਗਠਨ ਕੀਤਾ ਜਾਵੇਗਾ। ਪ੍ਰਧਾਨ ਅਕਾਸ ਬੋਕਸਰ ਨੇ ਕਿਹਾ ਕਿ ਇਸ ਨਾਲ ਜਿਥੇ ਸੰਗਠਨ ਮਜਬੂਤ ਹੋਵੇਵਾ, ਉਥੇ ਸਮਾਜ ਸੇਵਾ ਦੇ ਕੰਮ ਸ਼ਹਿਰ ਦੇ ਹਰ ਇਲਾਕੇ ਵਿਚ ਕੀਤੇ ਜਾ ਸਕਣਗੇ । ਉਨ੍ਹਾਂ ਦੱਸਿਆ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਪ੍ਰੋਗਰੈਸਿਵ ਫਰੰਟ ਅਪਾਣਾ ਇਹੀ ਉਦੇਸ਼ ਲੈ ਕੇ ਚੱਲਿਆ ਹੋਇਆ ਹੈ । ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲ ਪ੍ਰੋਗਰੈਸਿਵ ਫਰੰਟ ਦਾ ਮੈਂਬਰ ਸ਼ਹਿਰ ਦੇ ਹਰ ਕੋਨੇ ਤੋਂ ਬਣ ਰਹੇ ਹਨ ਅਤੇ ਵਿਸ਼ੇਸ ਗੱਲ ਇਹ ਹੈ ਕਿ ਲੋਕ ਸਮਾਜ ਸੇਵਾ ਦੇ ਕੰਮ ਨੂੰ ਦੇਖ ਕੇ ਖੁਦ ਫਰੰਟ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸ਼ੁਧਤਾ ਪ੍ਰਾਜੈਕਟ ਦੇ ਤਹਿਤ ਇਸ ਸਾਲ 200 ਬੂਟਾ ਲਗਾ ਕੇ ਉਸ ਦਾ ਹਰ ਮੈਂਬਰ ਵੱਲੋਂ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਮੁਫਤ ਕਾਨੂੰਨੀ ਸਲਾਹਕਾਰ ਕੈਂਪ ਲਗਾਇਆ ਗਿਆ ਅਤੇ ਸਮਾਜ ਸੇਵਾ ਦਾ ਇਹ ਸਿਲਸਿਲ ਇਸੀ ਤਰ੍ਹਾਂ ਜਾਰੀ ਰਹੇਗਾ । ਨਵ-ਨਿਯੁਕਤ ਵਾਰਡ ਪ੍ਰਧਾਨ ਸ਼ੁਸੀਲ ਕੁਮਾਰ ਨੇ ਕਿਹਾ ਕਿ ਉਹ ਫਰੰਟ ਦੀਆਂ ਨੀਤੀਆ ਤੋਂ ਪ੍ਰਭਾਵਿਤ ਹੋ ਕੇ ਅਤੇ ਜਿਸ ਤਰ੍ਹਾਂ ਫਰੰਟ ਦੇ ਪ੍ਰਧਾਨ ਅਕਾਸ ਬੋਕਸਰ ਲੋਕ ਸੇਵਾ ਕਰ ਰਹੇ, ਉਸ ਦੇ ਕਾਰਨ ਫਰੰਟ ਨਾਲ ਜੁੜਨ ਦਾ ਫੈਸਲਾ ਕੀਤਾ। ਉਨ੍ਹਾਂ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਅਰਵਿੰਦਰ ਸ਼ਰਮਾ ਬਿੱਟਾ, ਜਸਪਾਲ ਮਹਿਰਾ, ਸੁਨੀਲ ਖੰਨਾ, ਅਕਾਸ਼ ਕੁਮਾਰ ਟੀਨੂੰ, ਕੁਨਾਲ ਮਲਹੋਤਰਾ, ਯੁਵਰਾਜ ਮਲਹੋਤਰਾ, ਮੁਨੀਸ਼ ਬਾਂਸਲ, ਅਮਿਤ ਸ਼ਰਮਾ, ਦਿਨੇਸ਼ ਵਸਿਸਟ, ਜਤਿਨ ਮਲਹੋਤਰਾ, ਲਵਲੀ ਸ਼ਰਮਾ, ਨਰੇਸ਼ ਕੁਮਾਰ ਬੱਬੀ, ਵਿਨੋਦ ਕੁਮਾਰ, ਵਿਸ਼ੂ ਵਸਿਸਟ, ਅਜੇ ਸੇਠ, ਮਧੂੁ,ਪਵਨ, ਰਿਸ਼ ਮੌਦਗਿਲ, ਸੰਜੇ ਅਰੋੜਾ ਅਤੇ ਰਾਜ ਕੁਮਾਰ ਵੀ ਹਾਜ਼ਰ ਸਨ ।

Related Post