
ਸਵੱਛਤਾ ਹੀ ਸੇਵਾ ਨਾਟਕ ਨੋਰਥ ਜੋਨ ਕਲਚਰਲ ਸੈਂਟਰ ਦੀ ਪੇਸ਼ਕਾਰੀ: ਉਪਕਾਰ ਸਿੰਘ
- by Jasbeer Singh
- September 28, 2024

ਸਵੱਛਤਾ ਹੀ ਸੇਵਾ ਨਾਟਕ ਨੋਰਥ ਜੋਨ ਕਲਚਰਲ ਸੈਂਟਰ ਦੀ ਪੇਸ਼ਕਾਰੀ: ਉਪਕਾਰ ਸਿੰਘ ਪਟਿਆਲਾ : ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ 2024 ਤਹਿਤ ਤਮਾਸਾ ਆਰਟ ਥੀਏਟਰ ਗਰੁੱਪ ਵਲੋ ਨਹਿਰੂ ਪਾਰਕ ਵਿੱਚ ਸਾਮ ਨੂੰ 6 ਵਜੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਸੰਨੀ ਸਿੱਧੂ ਦੀ ਨਿਰਦੇਸ਼ਕ ਹੇਠ ਖੇਡੀਆ ਗਿਆ । ਇਸ ਨਾਟਕ ਵਿੱਚ ਆਮ ਪਬਲਿਕ ਨੂੰ ਨਾਟਕ ਰਾਹੀ ਗਿੱਲਾ,ਸੁੱਕਾ ਕੂੱੜਾ ਅਲੱਗ ਅਲੱਗ ਡਸਟਬਿਨ ਘਰਾਂ ਵਿੱਚ ਰੱਖਣੇ ਚਾਹੀਦੇ ਹਨ ।ਆਪਣਾ ਆਲਾ ਦੁਆਲਾ ਸਾਫ ਸੁਥੱਰਾ ਰੱਖਣਾ ਚਾਹੀਦਾ ਹੈ। ਸਾਨੂੰ ਪਲਾਸਟਿਕ ਦੇ ਲਫਾਫੇ ਨਹੀ ਵਰਤਨੇ ਚਾਹੀਦੇ। ਦਰੱਖਤਾ ਦੀ ਕਟਾਈ ਨਹੀ ਕਰਨੀ ਚਾਹੀਦੀ ਵੱਧ ਤੋ ਵੱਧ ਪੋਦੇ /ਦਰੱਖਤ ਵਤਾਵਰਣ ਦੀ ਸੁੱਧਤਾ ਲਈ ਲਾਉਣੇ ਚਾਹੀਦੇ ਹਨ।ਨਦੀਆਂ ਦੇ ਪਾਣੀ ਨੂੰ ਗੰਦਾ ਹੋਣ ਤੋ ਰੋਕਣਾ।ਪਾਣੀ ਦੀ ਬਰਬਾਦੀ ਨਾ ਕਰਨ ਦਾ ਸੰਦੇਸ ਨਾਟਕ ਰਾਹੀ ਦਿੱਤਾ ਕਲਾਕਾਰਾ ਨੇ ਬਾਖੂਬੀ ਰੋਲ ਨਿਭਾਏ ਅਖੀਰ ਵਿੱਚ ਉਪਕਾਰ ਸਿੰਘ ਨੇ ਕਲਾਕਾਰਾ ਦਾ ਤੇ ਨੋਰਥ ਜੋਨ ਕਲਚਰਲ ਸੈਂਟਰ ਦਾ ਤਮਾਸਾ ਆਰਟ ਥੀਏਟਰ ਗਰੁੱਪ ਤੇ ਸੈਰ ਪ੍ਰੇਮੀਆ ਦਾ ਧੰਨਵਾਦ ਕੀਤਾ ।