ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ
- by Jasbeer Singh
- December 10, 2025
ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਨਕਲੀ ਡਿਪਲੋਮੈਟਿਕ ਨੰਬਰ ਪਲੇਟ ਦੀ ਕਥਿਤ ਵਰਤੋਂ ਨਾਲ ਸਬੰਧਤ ਇਕ ਮਾਮਲੇ `ਚ ਖੁਦ ਬਣੇ ਧਰਮਗੁਰੂ ਚੈਤਨਯਾਨੰਦ ਸਰਸਵਤੀ ਮੰਗਲਵਾਰ 14 ਦਿਨਾਂ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ । ਸਰਸਵਤੀ ਨੂੰ 8 ਦਸੰਬਰ ਨੂੰ ਇਕ ਦਿਨ ਦੀ ਦਿੱਤੀ ਗਈ ਪੁਲਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਅਨੀਮੇਸ਼ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ । 27 ਸਤੰਬਰ ਨੂੰ ਆਗਰਾ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ ਚੈਤਨਯਾਨੰਦ ਇਸ ਸਮੇਂ ਇਕ ਨਿੱਜੀ ਸੰਸਥਾ ਦੀਆਂ 16 ਵਿਦਿਆਰਥਣਾਂ ਨਾਲ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਹਿਰਾਸਤ ਵਿਚ ਹੈ। ਉਸ ਨੂੰ 27 ਸਤੰਬਰ ਨੂੰ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਉਹ ਇਸ ਸਮੇਂ ਜੇਲ `ਚ ਹਨ ਤੇ ਉੱਥੋਂ ਉਸ ਨੂੰ ਪੁੱਛਗਿੱਛ ਲਈ ਸੋਮਵਾਰ ਇਕ ਦਿਨ ਦੀ ਹਿਰਾਸਤ ਵਿਚ ਭੇਜਿਆ ਗਿਆ ਸੀ।
