ਸਵਾਮੀ ਵਿਵੇਕਾਨੰਦ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਯਾਦਗਾਰੀ ਖੇਡ ਮੁਕਾਬਲੇ ਹੋਏ
- by Jasbeer Singh
- January 20, 2025
ਸਵਾਮੀ ਵਿਵੇਕਾਨੰਦ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਯਾਦਗਾਰੀ ਖੇਡ ਮੁਕਾਬਲੇ ਹੋਏ ਪਟਿਆਲਾ : ਫੋਕਲ ਪੁਆਇੰਟ ਦੇ ਮਜ਼ਦੂਰਾਂ ਅਤੇ ਘਰੇਲੂ ਕੰਮਕਾਜ ਕਰਨ ਵਾਲਿਆਂ ਦੇ ਬੱਚਿਆਂ ਨੂੰ, ਘਰਾਂ ਦੇ ਦਰਵਾਜ਼ੇ ਕੋਲ, ਚੰਗੀ ਸਿਖਿਆ ਦੇ ਨਾਲ ਨਾਲ ਸੰਸਕਾਰ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਖ਼ਤ ਮਿਹਨਤ, ਤਰ੍ਹਾਂ ਤਰ੍ਹਾਂ ਦੇ ਗਿਆਨ, ਵਿਚਾਰ ਭਾਵਨਾਵਾਂ, ਤਰ੍ਹਾਂ ਤਰ੍ਹਾਂ ਦੇ ਸ਼ਰੀਰਕ ਮਾਨਸਿਕ ਸਮਾਜਿਕ ਰਾਸ਼ਟਰੀ ਗਤੀਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਸੋਨੀ ਪਬਲਿਕ ਸਕੂਲ ਫੋਕਲ ਪੁਆਇੰਟ ਪਟਿਆਲਾ ਵਲੋਂ ਲਗਾਤਾਰ ਯਤਨ ਕੀਤੇ ਜਾਂਦੇ ਹਨ। ਇਸੇ ਸਬੰਧ ਵਿੱਚ ਸਵਾਮੀ ਵਿਵੇਕਾਨੰਦ ਜੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ, ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਮਣਾਇਆ ਗਿਆ । ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਚੈਅਰਮੈਨ ਵਰਿੰਦਰ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਅਮਰਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਨਰਸਰੀ ਤੋਂ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਖੋ ਖੋ, ਰੱਸਾਕਸ਼ੀ, ਉਂਚੀ ਅਤੇ ਲੰਮੀ ਛਾਲ, ਚਮਚਾ ਨਿੰਬੂ ਰੇਸ, 50, 100, 150, 200 ਮੀਟਰ ਰੇਸ, ਜੰਪ ਰੇਸ ਆਦਿ ਮੁਕਾਬਲੇ ਕਰਵਾਏ ਗਏ। ਜੈਤੂ ਬੱਚਿਆਂ ਨੂੰ 100 ਗੋਲਡ ਅਤੇ ਸਿਲਵਰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਮਨਦੀਪ ਕੌਰ, ਕਾਕਾ ਰਾਮ ਵਰਮਾ, ਸ੍ਰੀਮਤੀ ਅਲਕਾ ਅਰੋੜਾ, ਭਾਵਨਾ ਸ਼ਰਮਾ ਨੇ ਸਵਾਮੀ ਵਿਵੇਕਾਨੰਦ ਜੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਸੰਘਰਸ਼ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਲਖਵਿੰਦਰ ਸਿੰਘ, ਚਮਕੌਰ ਸਿੰਘ, ਨਰਿੰਦਰ ਸਿੰਘ, ਘਨਸ਼ਿਆਮ ਤਿਵਾੜੀ, ਯੂਵਰਾਜ ਸਿੰਘ ਨੇ ਜ਼ਿੰਦਗੀ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੰਸਕਾਰਾਂ, ਆਗਿਆ ਪਾਲਣ, ਅਰੋਗਤਾ, ਸੁਰੱਖਿਆ, ਸਨਮਾਨ ਵਿਦਵਾਨ ਗਿਆਨਵਾਨ ਲੋਕਾਂ ਦੀ ਸੰਗਤ ਅਤੇ ਸਖ਼ਤ ਮਿਹਨਤ ਇਮਾਨਦਾਰੀ ਦੀ ਮਹੱਤਤਾ ਦੱਸੀ। ਸਕੂਲ ਦੇ ਸਾਰੇ ਅਧਿਆਪਕਾਂ ਨੇ ਸਖ਼ਤ ਮਿਹਨਤ ਕਰਕੇ, ਸਫਲਤਾ ਪੂਰਵਕ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿੱਚ ਜੂਨੀਅਰ ਗਰੁੱਪ ਵਿੱਚ ਕਾਰਤਿਕ, ਆਰਿਅਨ ਅਤੇ ਸੀਨੀਅਰ ਗਰੁੱਪ ਵਿੱਚ, ਤ੍ਰਿਸ਼ਾ ਅਮੀਤ, ਦਿਵਾਨਸੂ, ਮੋਹੰਮਦ ਸ਼ਮੀ, ਤੇਜ਼ਸ ਅਤੇ ਇਸਪ੍ਰੀਤ ਨੂੰ ਸਰਵੋਤਮ ਖਿਡਾਰੀਆਂ ਦੇ ਸਨਮਾਨ ਦੇਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੋਨੀ ਪਬਲਿਕ ਸਕੂਲ ਵਲੋਂ ਚੰਗੀ ਸਿੱਖਿਆ ਦੇ ਨਾਲ ਨਾਲ, ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗਤੀਵਿਧੀਆਂ, ਤਰ੍ਹਾਂ ਤਰ੍ਹਾਂ ਦੇ ਮੁਕਾਬਲਿਆਂ ਹਿੱਤ ਤਿਆਰ ਕੀਤਾ ਜਾਂਦਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਇਨਾਮ ਸਰਟੀਫਿਕੇਟ ਮੈਡਲ ਮਿਲ ਰਹੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.