
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਦੇ ਜਿਲਾ ਡੇਲੀਗੇਟ ਇਜਲਾਸ ਵਿੱਚ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣ
- by Jasbeer Singh
- August 9, 2024

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22ਬੀ ਦੇ ਜਿਲਾ ਡੇਲੀਗੇਟ ਇਜਲਾਸ ਵਿੱਚ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣੇ ਗਏ : ਦਰਸ਼ਨ ਲੁਬਾਣਾ ਪਟਿਆਲਾ : 09 ਅਗਸਤ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22 ਬੀ ਜਿਲਾ ਪਟਿਆਲਾ ਦਾ ਡੈਲੀਗੇਟ ਇਜਲਾਸ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਹੋਇਆ, ਇਸ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਤਕਰੀਬਨ “ਸਵਾ ਸੋ” ਡੇਲੀਗੇਟਾਂ ਨੇ ਭਾਗ ਲਿਆ, ਇਜਲਾਸ ਦੀ ਅਗਵਾਈ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ (ਕਲਾਸ ਫੋਰਥ) ਬਲਜਿੰਦਰ ਸਿੰਘ, ਸੂਬਾ ਸਕੱਤਰ (ਫੈਡਰੇਸ਼ਨ) ਮਾਧੋ ਰਾਹੀਂ ਨੇ ਕੀਤੀ। ਇਸ ਮੌਕੇ ਅਕਾਲ ਚਲਾਣਾ ਕਰ ਗਏ ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਕਾ. ਸੱਜਣ ਸਿੰਘ, ਕਾ. ਰਣਬੀਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਿਛਲੇ ਕੰਮਾਂ ਕਾਰਾਂ ਦੀਆਂ ਰਿਪੋਰਟਾਂ ਅਤੇ ਵਿੱਤੀ ਰਿਪੋਰਟਾਂ ਵਿਚਾਰੀਆਂ ਗਈਆਂ ਅਤੇ ਤਕਰੀਬਨ ਇੱਕ ਦਰਜਨ ਡੇਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ।ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦੀ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਕਾਮਿਆਂ ਅਤੇ ਕਿਰਤੀਆਂ ਪ੍ਰਤੀ ਬੇਰੁੱਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਅਗਲੇ ਸੰਘਰਸ਼ਾਂ ਵਿੱਚ ਵਧ ਚੜਕੇ ਸ਼ਾਮਲ ਹੋਣ ਦਾ ਅਹਿਦ ਵੀ ਕੀਤਾ। ਇਜਲਾਸ ਵਿੱਚ ਫੈਡਰੇਸ਼ਨ ਦੇ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਨੇ ਫੈਡਰੇਸ਼ਨ ਦੀ ਜਿਲਾ ਕਮੇਟੀ ਦੇ ਪੁਨਰਗਠਨ ਲਈ 23 ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ ਜ਼ੋ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਜਿਸ ਵਿੱਚ ਸਰਵਸ੍ਰੀ ਦਰਸ਼ਨ ਸਿੰਘ ਲੁਬਾਣਾ ਸਰਪ੍ਰਸਤ, ਜਗਮੋਹਨ ਸਿੰਘ ਨੌਲੱਖਾ ਚੇਅਰਮੈਨ ਅਤੇ *ਸਵਰਨ ਸਿੰਘ ਬੰਗਾ, ਜ਼ਿਲ੍ਹਾ ਪ੍ਰਧਾਨ* ਬਣੇ, ਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਅਡੀਸਨਲ ਚੇਅਰਮੈਨ, ਉਪ ਚੇਅਰਮੈਨ ਮੋਧਨਾਥ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਨਾਰੰਗ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਸੁਰਜ ਪਾਲ ਯਾਦਵ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਲੁਬਾਣਾ, ਅਸ਼ੋਕ ਕੁਮਾਰ ਬਿੱਟੂ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਨਿਸ਼ਾ ਰਾਣੀ, ਲਖਵੀਰ ਸਿੰਘ ਲੱਕੀ, ਰਾਜੇਸ਼ ਗੋਲੂ, ਜਨਰਲ ਸਕੱਤਰ ਮਾਧੋ ਲਾਲ ਰਾਹੀਂ, ਅਡੀਸ਼ਨਲ ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਬਲਜਿੰਦਰ ਸਿੰਘ, ਜੁਆਇੰਟ ਸਕੱਤਰ ਮੇਘੂ ਰਾਮ, ਪ੍ਰਚਾਰ ਸਕੱਤਰ ਲਖਵੀਰ ਸਿੰਘ ਅਤੇ ਦਫਤਰ ਸਕੱਤਰ ਇਦਰਪਾਲ ਵਾਲਿਆ ਸ਼ਾਮਲ ਕੀਤੇ ਗਏ ਤੇ 10 ਮੈਂਬਰ ਕਾਰਜਕਾਰੀ ਲਈ ਨਾਮਜਦ ਕਰਨ ਦਾ ਅਧਿਕਾਰ ਚੁਣੀ ਕਮੇਟੀ ਨੂੰ ਦਿੱਤੇ ਗਏ। ਨਵ-ਨਿਯੁਕਤ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਹਾਊਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਪੱਕੇ ਸਾਰੇ ਕੇਡਰਾਂ ਨੂੰ ਨਾਲ ਲੈਕੇ ਕਰਮਚਾਰੀਆਂ ਦੀਆਂ ਅਧੂਰੀਆਂ ਮੰਗਾਂ ਦੀ ਪੂਰਤੀ ਅਤੇ ਫੈਡਰੇਸ਼ਨ ਦੀ ਚੜ੍ਹਦੀ ਕਲਾ ਲਈ ਦਿਨ- ਰਾਤ ਇੱਕ ਕਰ ਦੇਣਗੇ।
Related Post
Popular News
Hot Categories
Subscribe To Our Newsletter
No spam, notifications only about new products, updates.