
Latest update
0
ਟੀ-20 ਵਿਸ਼ਵ ਕੱਪ: ਪਾਕਿਸਤਾਨ ਨੇ ਆਇਰਲੈਂਡ ਨੂੰ 3 ਵਿਕਟਾਂ ਨਾਲ ਹਰਾਇਆ
- by Aaksh News
- June 18, 2024

ਸਾਬਕਾ ਚੈਂਪੀਅਨ ਪਾਕਿਸਤਾਨ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਆਪਣੇ ਆਖਰੀ ਗਰੁੱਪ ਮੁਕਾਬਲੇ ਵਿਚ ਆਇਰਲੈਂਡ ਨੂੰ ਤਿੰਂਨ ਵਿਕਟਾਂ ਨਾਲ ਹਰਾ ਦਿੱਤਾ। ਇਹ ਦੋਵੇਂ ਟੀਮਾਂ ਪਹਿਲਾਂ ਹੀ ਵਿਸ਼ਵ ਕੱਪ ’ਚੋਂ ਬਾਹਰ ਹੋ ਗਈਆਂ ਹਨ। ਆਇਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 106/9 ਦਾ ਸਕੋਰ ਬਣਾਇਆ ਸੀ। ਪਾਕਿਸਤਾਨ ਨੇ 18.5 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 111 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਬਾਬਰ ਆਜ਼ਮ ਨੇ ਨਾਬਾਦ 32 ਦੌੜਾਂ ਬਣਾਈਆਂ।