ਟੀ. ਵੀ. ਦੇ ਪ੍ਰਸਿੱਧ ਕਲਾਕਾਰ ਸਤੀਸ਼ ਸ਼ਾਹ ਸਵਰਗ ਸਿਧਾਰੇ ਮੁੰਬਈ, 25 ਅਕਤੂਬਰ 2025 : ਐਕਟਿੰਗ ਦੀ ਦੁਨੀਆਂ ਵਿਚ ਮੰਨੇ-ਪ੍ਰਮੰਨੇ ਐਕਟਰ ਸਤੀਸ਼ ਸ਼ਾਹ ਦਾ ਅੱਜ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਕਿਵੇਂ ਹੋਈ ਸਤੀਸ਼ ਸ਼ਾਹ ਦੀ ਮੌਤ ਪ੍ਰਸਿੱਧ ਕਲਾਕਾਰ ਸਤੀਸ਼ ਸ਼ਾਹ ਦੀ ਮੌਤ ਦਾ ਕਾਰਨ ਗੁਰਦੇ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਦਾ ਇਲਾਜ ਸਿ਼ਵਾਜੀ ਪਾਰਕ ਦੇ ਹਿੰਦੂਜਾ ਹਸਪਤਾਲ ਵਿਚ ਕਰਵਾਇਆ ਗਿਆ ਸੀ। ਇਹ ਜਾਣਕਾਰੀ ਫਿ਼ਲਮ ਨਿਰਮਾਤਾ ਅਸ਼ੋਕ ਪੰਡਤ ਨੇ ਦਿੱਤੀ। ਕਦੋਂ ਹੋਵੇਗਾ ਸਤੀਸ਼ ਦਾ ਸਸਕਾਰ ਸਤੀਸ਼ ਸ਼ਾਹ ਜਿਨ੍ਹਾਂ ਦਾ ਅਅੱਜ ਦੁਪਹਿਰ ਵੇਲੇ ਦੇਹਾਂਤ ਹੋ ਗਿਆ ਦਾ ਅੰਤਿਮ ਸੰਸਕਾਰ 26 ਅਕਤੂਬਰ ਨੂੰ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਸਤੀਸ਼ ਸ਼ਾਹ ਟੀ. ਵੀ. ਖੇਤਰ ਵਿਚ ਹੀ ਨਹੀਂ ਬਾਲੀਵੁੱਡ ਦੇ ਵੀ ਪ੍ਰਸਿੱਧ ਅਦਾਕਾਰਾਂ ਵਿਚੋਂ ਇਕ ਸਨ ਤੇ ਉਨ੍ਹਾਂ ਦੀ ਕਲਾਕਾਰੀ ਦਾ ਲੋਹਾ ਪੂਰੀ ਫਿ਼ਲਮ ਇੰਡਸਟ੍ਰੀ ਵਿਚ ਮੰਨਿਆਂ ਜਾਂਦਾ ਸੀ।

