

ਭੂਚਾਲ ਦੇ ਝਟਕਿਆਂ ਨਾਲ ਹਿਲਾਇਆ ਤਾਈਵਾਨ ਤਾਈਵਾਨ, 28 ਅਗਸਤ 2025 : ਕੁਦਰਤੀ ਆਫਤ ਭੂਚਾਲ ਦੇ ਝਟਕਿਆਂ ਨਾਲ ਤਾਈਵਾਨ ਮੁਲਕ ਦੀ ਧਰਤੀ ਹਿਲ ਗਈ ਹੈ। ਭੂਚਾਲ ਦੀ ਕਿੰਨੀ ਰਹੀ ਤੀਬਰਤਾ ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ ਮੁਤਾਬਕ ਭੂਚਾਲ ਦੀ ਤੀਬਰਤਾ 6 ਹੈ। ਭੂਚਾਲ ਕਾਰਨ ਤਾਈਪੇ ਦੀਆਂ ਇਮਾਰਤਾਂ ਕੁਝ ਸਕਿੰਟਾਂ ਲਈ ਹਿੱਲ ਗਈਆਂ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਹਰ ਕੋਈ ਸੜਕਾਂ `ਤੇ ਨਿਕਲ ਆਇਆ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਪਹਿਲਾਂ ਵੀ ਮਹਿਸੂਸ ਕੀਤੇ ਜਾ ਚੁੱਕੇ ਹਨ ਭੂਚਾਲ ਦੇ ਝਟਕੇ ਇਸ ਤੋਂ ਪਹਿਲਾਂ 9 ਅਪ੍ਰੈਲ ਅਤੇ 11 ਜੂਨ ਨੂੰ ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹਾਲ ਹੀ ਵਿੱਚ 16 ਅਗਸਤ ਨੂੰ ਤਾਈਪੇ ਵਿੱਚ 24 ਘੰਟਿਆਂ ਦੇ ਅੰਦਰ ਦੋ ਭੂਚਾਲ ਆਏ ਸਨ। ਜਿਸ ਨਾਲ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਹੋ ਗਈ। ਸਥਾਨਕ ਲੋਕਾਂ ਅਨੁਸਾਰ ਪਿਛਲੇ 5 ਮਹੀਨਿਆਂ ਵਿੱਚ 6 ਤੋਂ 7 ਭੂਚਾਲ ਮਹਿਸੂਸ ਕੀਤੇ ਗਏ ਹਨ। ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਈ ਨਹੀਂ ਜਾਣਦਾ ਕਿ ਇਹ ਭੂਚਾਲ ਕਦੋਂ ਭਿਆਨਕ ਰੂਪ ਧਾਰਨ ਕਰੇਗਾ।